- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਟਾ ਦੇ ਹੱਕ ’ਚ ਸਮਾਣਾ ’ਚ ਵਿਧਾਇਕ ਦੇ ਘਰ ਤੇ ‘ਆਪ’ ਦਫ਼ਤਰ ਬਾਹਰ ਲਾਏ ਲਾਹਨਤੀ ਪੱਤਰ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਰਮਿੰਦਰ ਸਿੰਘ ਝੋਟਾ ਦੇ ਹੱਕ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਪੂਰੇ ਪੰਜਾਬ ਵਿਚ ਵਿਧਾਇਕਾਂ ਦੇ ਘਰਾਂ ’ਤੇ ਲਾਹਨਤੀ ਪੱਤਰ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸੇ ਲੜੀ ਤਹਿਤ ਸਮਾਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਦੇ ਬਾਹਰ ਤੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦੇ ਘਰ ਦੇ ਬਾਹਰ ਲਾਹਨਤੀ ਪੱਤਰ ਲਗਾਏ ਗਏ। ਇਸ ਕਾਰਵਾਈ ਰਾਹੀਂ ਕਿਸਾਨ ਜਥੇਬੰਦੀ ਨੇ ਪਰਮਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਮਾਨਸਾ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਵਿਚ ਸ਼ਮੂਲੀਅਤ ਕੀਤੀ। ਜਥੇਬੰਦੀ ਦੀ ਅਗਵਾਈ ਹੇਠ ਕੀਤੀ ਕਾਰਵਾਈ ਦਾ ਮੁੱਖ ਮਕਸਦ ਸਬੰਧਤ ਮਾਮਲੇ ਵੱਲ ਸਰਕਾਰ ਅਤੇ ਲੋਕ ਨੁਮਾਇੰਦਿਆਂ ਦਾ ਧਿਆਨ ਖਿੱਚਣਾ ਸੀ। ਸਮਾਣਾ ਵਿਚ ਜਥੇਬੰਦੀ ਵੱਲੋਂ ਦਫ਼ਤਰ ਤੇ ਘਰ ਦੇ ਬਾਹਰ ਲਾਹਨਤੀ ਪੱਤਰ ਲਗਾ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪਰਮਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਅਣਗੌਲਿਆ ਨਾ ਕੀਤਾ ਜਾਵੇ ਅਤੇ ਇਸ ਸਬੰਧੀ ਉੱਠ ਰਹੀਆਂ ਮੰਗਾਂ ’ਤੇ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ। ਇਸ ਮੌਕੇ ਸ਼ੇਰ ਸਿੰਘ ਕਾਕੜਾ ਕਿਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ, ਤੇਜਿੰਦਰ ਸਿੰਘ ਰਾਜਗੜ੍ਹ ਬਲਾਕ ਪ੍ਰਧਾਨ ਬੀਕੇਯੂ ਆਜ਼ਾਦ, ਜਸਵੰਤ ਸਿੰਘ, ਗੁਰਬਚਨ ਸਿੰਘ ਢੈਠਲ, ਪਸ਼ਵਿੰਦਰ ਸਿੰਘ ਰਤਨੇੜੀ, ਰਜਿੰਦਰ ਸਿੰਘ ਫਤਿਹਗੜ੍ਹ ਛੰਨਾ, ਹਰਦੀਪ ਸਿੰਘ ਸਹਿਜਪੁਰ, ਤਲਵਿੰਦਰ ਸਿੰਘ ਔਲਖ, ਅਮਰਜੀਤ ਸਿੰਘ ਬਿਜਲਪੁਰ, ਲਖਮੀਰ ਸਿੰਘ ਢੈਂਠਲ, ਸਵਰਨ ਸਿੰਘ, ਰਣਜੀਤ ਸਿੰਘ ਸਹਿਜਪੁਰਾ, ਮਾਨ ਸਿੰਘ ਸਹਿਜਪੁਰ, ਬਖਸ਼ੀਸ਼ ਸਿੰਘ ਚੁਪਕੀ, ਕਾਲਾ ਸਿੰਘ ਚਤੈਰਾ, ਕਿਰਨਜੀਤ ਕੌਰ ਬੰਮ੍ਹਣਾ ਆਦਿ ਹਾਜ਼ਰ ਸਨ।