ਕੈਮਿਸਟਾਂ ਨਾਲ ਹੋਈ ਮੀਟਿੰਗ ’ਚ ਦਿੱਤੀਆਂ ਹਦਾਇਤਾਂ ਕੈਮਿਸਟਾਂ ਨਾਲ ਹੋਈ ਮੀਟਿੰਗ ’ਚ ਦਿੱਤੀਆਂ ਹਦਾਇਤਾਂ
Publish Date: Wed, 28 Oct 2026 04:22 PM (IST)
Updated Date: Wed, 28 Oct 2026 04:25 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਮਾਨਸਾ ਵਿਖੇ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਾਰੇ ਸੂਬੇ ਵਿੱਚ ਕੈਮਿਸਟਾਂ ਦੀਆਂ ਦੁਕਾਨਾਂ ਨੂੰ ਲੈ ਕੇ ਸਤਰਕਤਾ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ਨੂੰ ਲੈ ਕੇ ਦਿੜਬਾ ਵਿਖੇ ਡੀਐੱਸਪੀ ਡਾ. ਰੁਪਿੰਦਰ ਕੌਰ ਬਾਜਵਾ ਦੀ ਅਗਵਾਈ ਹੇਠ ਦਿੜ੍ਹਬਾ ਅਤੇ ਲਾਗਲੇ ਪਿੰਡਾਂ ਦੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਅਤੇ ਐਸਐਚਓ ਦਿੜ੍ਹਬਾ ਦਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਡੀਐਸਪੀ ਬਾਜਵਾ ਨੇ ਸਰਕਾਰ ਵੱਲੋਂ ਹਾਲਾਤਾਂ ਨੂੰ ਦੇਖਦੇ ਹੋਏ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿੱਚ ਡਰੱਗਸ ਦੇ ਕਾਨੂੰਨਾਂ ਦੇ ਅਨੁਸਾਰ ਹੀ ਗ੍ਰਾਹਕ ਨੂੰ ਦਵਾਈ ਵੇਚੀ ਜਾਵੇ। ਇਸ ਦੇ ਨਾਲ ਹੀ ਹਰ ਇੱਕ ਦਵਾਈ ਦਾ ਆਪਣੇ ਰਜਿਸਟਰ ਵਿੱਚ ਰਿਕਾਰਡ ਰੱਖਿਆ ਜਾਵੇ। ਕੋਈ ਵੀ ਇਸ ਤਰ੍ਹਾਂ ਦੀ ਦਵਾਈ ਜਾਂ ਗੋਲੀ ਕਿਸੇ ਵੀ ਅਣਜਾਣ ਵਿਅਕਤੀ ਨੂੰ ਨਾ ਦਿੱਤੀ ਜਾਵੇ ਜਿਸ ਦਾ ਸਬੰਧ ਨਸ਼ੇ ਨਾਲ ਹੋਵੇ। ਸਖਤ ਹਦਾਇਤ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਡਰੱਗ ਇੰਸਪੈਕਟਰ ਸੰਤੋਸ਼ ਜਿੰਦਲ ਨੇ ਕਿਹਾ ਕਿ ਕੋਈ ਵੀ ਦਵਾਈ ਵਿਕਰੇਤਾ ਬਿਨਾਂ ਕਿਸੇ ਡਾਕਟਰੀ ਦੀ ਪਰਚੀ ਤੋਂ ਦਵਾਈ ਨਹੀਂ ਵੇਚ ਸਕਦਾ ਉਹਨਾਂ ਨੂੰ ਦੁਕਾਨ ਵਿੱਚ ਰੱਖੀ ਗਈ ਹਰ ਇੱਕ ਦਵਾਈ ਦਾ ਬਿੱਲ ਅਤੇ ਵੇਚੀ ਗਈ ਦਵਾਈ ਦਾ ਰਜਿਸਟਰ ਦੇ ਵਿੱਚ ਦਰਜ ਹੋਣਾ ਜਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹਨਾਂ ਦਾ ਕੋਈ ਵੀ ਐਸੋਸੀਏਸ਼ਨ ਦਾ ਮੈਂਬਰ ਗਲਤ ਦਵਾਈ ਵੇਚਦਾ ਫੜਿਆ ਜਾਂਦਾ ਹੈ ਤਾਂ ਐਸੋਸੀਏਸ਼ਨ ਉਸ ਦੀ ਕੋਈ ਵੀ ਮਦਦ ਨਹੀਂ ਕਰੇਗੀ ਸਗੋਂ ਉਹ ਪ੍ਰਸ਼ਾਸਨ ਦਾ ਸਾਥ ਦੇਵੇਗੀ।