ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਵੱਖ-ਵੱਖ ਸਿਹਤ ਕੇਂਦਰਾਂ ਦਾ ਨਰੀਖਣ ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਵੱਖ-ਵੱਖ ਸਿਹਤ ਕੇਂਦਰਾਂ ਦਾ ਨਰੀਖਣ
Publish Date: Wed, 19 Aug 2026 07:43 PM (IST)
Updated Date: Thu, 20 Aug 2026 04:04 AM (IST)
ਫੋਟੋ-20 ਕੈਪਸ਼ਨ-ਆਮ ਆਦਮੀ ਕਲੀਨਿਕ ਦੀ ਜਾਂਚ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ। ਜਸਵੀਰ ਸਿੰਘ ਫਰਵਾਲੀ, ਪੰਜਾਬੀ ਜਾਗਰਣ ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀਐਸ ਭਿੰਡਰ ਇੰਚਾਰਜ ਪੀਐਚਸੀ ਫਤਿਹਗੜ੍ਹ ਪੰਜਗਰਾਈਆਂ ਵੱਲੋਂ ਪਿੰਡ ਕੁੱਪਕਲਾਂ, ਰੋਹੀੜਾ, ਮੋਮਨਾਬਾਦ, ਭੋਗੀਵਾਲ, ਬਾਲੇਵਾਲ ਵਿਖ਼ੇ ਆਮ ਆਦਮੀ ਪਿੰਡ ਕਲੀਨਕਾਂ ਅਤੇ ਸਿਹਤ ਕੇਂਦਰਾਂ ਦਾ ਅਚਨਚੇਤ ਨਰੀਖਣ ਕੀਤਾ ਗਿਆ। ਇਸ ਮੌਕੇ ਬਲਾਕ ਬੀਈਈ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਉਹਨਾਂ ਵੱਲੋਂ ਦਵਾਈਆਂ, ਸਾਫ਼ ਸਫ਼ਾਈ ਤੇ ਸਟਾਫ਼ ਦੀ ਹਾਜ਼ਰੀ ਸਮੇਤ ਮੁਢਲੇ ਪ੍ਰਬੰਧਾ ਦੀ ਜਾਂਚ ਕੀਤੀ ਗਈ ਅਤੇ ਹਾਜ਼ਰ ਮਰੀਜਾਂ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਮਓ ਡਾ. ਭਿੰਡਰ ਨੇ ਦੱਸਿਆ ਕਿ ਇਸ ਨਰੀਖਣ ਦੌਰਾਨ ਆਮ ਆਦਮੀ ਪਿੰਡ ਕਲੀਨਕਾਂ ਤੋਂ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਂਚ ਕੀਤੀ ਗਈ ਹੈ ਅਤੇ ਆਯੂਸਮਾਨ ਅਰੋਗਿਆ ਸਿਹਤ ਕੇਂਦਰਾਂ ਦਾ ਵੀ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਕਰਮਚਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਵੀ ਹੱਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਿਹਤ ਕੇਂਦਰਾਂ ਰਾਹੀਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕ ਸਰਕਾਰੀ ਸਿਹਤ ਕੇਂਦਰਾਂ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਜਰੂਰ ਉਠਾਉਣ। ਉਹਨਾਂ ਦੱਸਿਆ ਕਿ ਇਸ ਮੌਕੇ ਸਮੂਹ ਸਟਾਫ਼ ਆਪਣੀ ਡਿਊਟੀ ਤੇ ਹਾਜ਼ਰ ਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਚਨਚੇਤ ਨਰੀਖਣ ਜਾਰੀ ਰਹਿਣਗੇ ਇਸ ਮੌਕੇ ਉਹਨਾਂ ਨਾਲ ਰਾਜੇਸ਼ ਰਿਖੀ ਸਮੇਤ ਵੱਖ ਵੱਖ ਸਿਹਤ ਕੇਂਦਰਾਂ ਦਾ ਸਟਾਫ਼ ਵੀ ਹਾਜ਼ਰ ਸੀ।