ਪ੍ਰਭੂ ਦੀ ਪ੍ਰਾਪਤੀ ਲਈ ਅੰਦਰੂਨੀ ਯਾਤਰਾ ਕਰਨੀ ਜ਼ਰੂਰੀ : ਸਾਧਵੀ ਭਾਰਤੀ ਪ੍ਰਭੂ ਦੀ ਪ੍ਰਾਪਤੀ ਲਈ ਅੰਦਰੂਨੀ ਯਾਤਰਾ ਕਰਨੀ ਜ਼ਰੂਰੀ: ਸਾਧਵੀ ਭਾਰਤੀ
Publish Date: Fri, 09 Oct 2026 05:13 PM (IST)
Updated Date: Fri, 09 Oct 2026 05:14 PM (IST)
ਫੋਟੋ 9ਪੀਟੀਐਲ: 15: ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਦੀਪ ਨਗਰ ਵਿਖੇ ਅਧਿਆਤਮਕ ਪ੍ਰਵਚਨ ਤੇ ਸੰਕੀਰਤਨ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਦਿਵਯ ਦ੍ਰਿਸ਼ਟੀ ਸੇ ਹੀ ਮਿਲਤੇ ਭਗਵਾਨ’ ਭਜਨ ਨਾਲ ਕੀਤੀ ਗਈ। ਇਸ ਮੌਕੇ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਹਰਪ੍ਰੀਤ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੇ ਆਪਣੀ ਖੋਜੀ ਪ੍ਰਵਿਰਤੀ ਦੇ ਬਲ ’ਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪੰਛੀਆਂ ਨੂੰ ਉੱਡਦਿਆਂ ਦੇਖ ਕੇ ਹਵਾਈ ਜਹਾਜ਼ ਬਣਾਏ ਅਤੇ ਮੱਛੀਆਂ ਤੋਂ ਪ੍ਰੇਰਨਾ ਲੈ ਕੇ ਸਮੁੰਦਰੀ ਜਹਾਜ਼ਾਂ ਦਾ ਨਿਰਮਾਣ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਬਾਹਰੀ ਦੁਨੀਆ ਦੀ ਖੋਜ ਵਿੱਚ ਲਗਾਤਾਰ ਸਫਲਤਾ ਹਾਸਲ ਕਰ ਰਿਹਾ ਹੈ, ਪਰ ਪਰਮਾਤਮਾ ਦੀ ਖੋਜ ਲਈ ਉਸ ਨੂੰ ਆਪਣੀ ਦਿਸ਼ਾ ਬਦਲਣ ਦੀ ਲੋੜ ਹੈ। ਧਾਰਮਿਕ ਗ੍ਰੰਥਾਂ ਅਨੁਸਾਰ ਪ੍ਰਭੂ ਦੀ ਪ੍ਰਾਪਤੀ ਲਈ ਬਾਹਰੀ ਯਾਤਰਾ ਦੀ ਬਜਾਏ ਅੰਦਰੂਨੀ ਯਾਤਰਾ ਕਰਨੀ ਜ਼ਰੂਰੀ ਹੈ। ਕੇਵਲ ਧਾਰਮਿਕ ਸਥਾਨਾਂ ’ਤੇ ਜਾਣ, ਵਰਤ ਰੱਖਣ ਜਾਂ ਸੰਨਿਆਸ ਧਾਰਨ ਕਰਨ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਾਧਵੀ ਹਰਪ੍ਰੀਤ ਭਾਰਤੀ ਨੇ ਕਿਹਾ ਕਿ ਅਧਿਆਤਮਕ ਮਾਰਗ ’ਤੇ ਪੂਰਨ ਗੁਰੂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਗੁਰੂ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਕਰਕੇ ਮਨੁੱਖ ਆਪਣੇ ਅੰਦਰ ਵੱਸਦੇ ਪਰਮਾਤਮਾ ਦਾ ਅਨੁਭਵ ਕਰ ਸਕਦਾ ਹੈ।ਉਨ੍ਹਾਂ ਸੰਗਤ ਨੂੰ ਸੱਚਾ ਖੋਜੀ ਬਣਨ ਅਤੇ ਅਧਿਆਤਮਕ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।