ਯੁੱਧ ਨਸ਼ਿਆ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਦਿੱਤਾ ਸੁਨੇਹਾ
ਯੁੱਧ ਨਸ਼ਿਆ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਦਿੱਤਾ ਸੁਨੇਹਾ
Publish Date: Tue, 27 Jan 2026 04:48 PM (IST)
Updated Date: Tue, 27 Jan 2026 04:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਪਬਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪ੍ਰਵੀਨ ਕੁਮਾਰ ਸੀਐਚਟੀ, ਮਾਸਟਰ ਸਤਨਾਮ ਸਿੰਘ ਅਤੇ ਸੁਮਨਦੀਪ ਕੌਰ ਦੀ ਸਾਂਝੀ ਅਗਵਾਈ ਹੇਠ 77ਵੇਂ ਗਣਤੰਤਰ ਦਿਵਸ ਦੇ ਸਬੰਧ ਵਿਚ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਉੱਤੇ ਪਿੰਡ ਪਬਰਾ ਦੇ ਸਰਪੰਚ ਵਿਕਾਸ ਸ਼ਰਮਾ ਲਾਡੀ ਤੇ ਵਿਸ਼ੇਸ਼ ਮਹਿਮਾਨ ਵਜੋਂ ਮਨਪ੍ਰੀਤ ਕੌਰ ਪਰਿਵਾਰਕ ਮੈਂਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਪਹੁੰਚੇ ਅਤੇ ਉਨ੍ਹਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਰਪੰਚ ਲਾਡੀ ਸ਼ਰਮਾ ਵੱਲੋਂ ਅੱਜ ਦੇ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਵੱਲੋਂ ਸਕੂਲ ਦੀਆਂ ਕੰਧਾਂ ਨੂੰ ਰੰਗ ਕਰਵਾਉਣ ਲਈ ਆਪਣੇ ਵੱਲੋਂ 51 ਹ਼ਜ਼ਾਰ, ਹੈਪੀ ਸ਼ਰਮਾ ਵੱਲੋਂ 21 ਹਜ਼ਾਰ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਵੱਲੋਂ 2100 ਦੀ ਰਾਸ਼ੀ ਸਕੂਲ ਮੈਨੇਜਮੈਂਟ ਨੂੰ ਸੌਂਪੀ ਗਈ। ਇਸ ਮੌਕੇ ਬੀਨੂ, ਰਾਕੇਸ਼ ਕੁਮਾਰ, ਸਤਨਾਮ ਸਿੰਘ, ਜਸਕੀਰਤ ਸਿੰਘ, ਰਜਵੰਤ ਕੌਰ, ਪੰਚਾਇਤ ਮੈਂਬਰ ਬਿੱਟੂ ਰਾਣਾ, ਵਿਨੌਦ ਸਰਮਾ, ਪਵਿੱਤਰ ਸਿੰਘ, ਸ਼ਿਵ ਕੁਮਾਰ, ਕਰਨ ਰਾਣਾ, ਨਿੰਮੋ, ਜਸਵੀਰ ਸਿੰਘ, ਦਰਸ਼ਨ ਸ਼ਰਮਾ, ਸੋਮਾ ਸਿੰਘ ਸਮੇਤ ਪਿੰਡ ਵਾਸੀ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।