- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਟਰ ਫਾਰ ਟੈਕਨਾਲੋਜੀ ਐਂਡ ਵੋਕੇਸ਼ਨਲ ਸਟੱਡੀਜ਼' ਦਾ ਉਦਘਾਟਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ‘ਮਹਾਸ਼ਯ ਸ਼ਾਂਤੀ ਪ੍ਰਕਾਸ਼ ਸੈਂਟਰ ਫਾਰ ਟੈਕਨਾਲੋਜੀ ਐਂਡ ਵੋਕੇਸ਼ਨਲ ਸਟੱਡੀਜ਼’ ਦਾ ਉਦਘਾਟਨ ਕੀਤਾ ਗਿਆ। ਕੇਂਦਰ ਦੀ ਸਥਾਪਨਾ ਲਈ ਮਹਾਸ਼ਯ ਸ਼ਾਂਤੀ ਪ੍ਰਕਾਸ਼ ਦੇ ਸਪੁੱਤਰ ਤੇ ‘ਸ਼ਿਖਰ ਟਰੈਵਲਜ਼ ਪ੍ਰਾਈਵੇਟ ਲਿਮਟਿਡ’ ਦੇ ਸੰਸਥਾਪਕ ਕੈਪਟਨ ਸਵਦੇਸ਼ ਕੁਮਾਰ ਵੱਲੋਂ ਕਾਲਜ ਨੂੰ ਵੱਡਾ ਵਿੱਤੀ ਯੋਗਦਾਨ ਦਿੱਤਾ ਗਿਆ ਹੈ। ਉਦਘਾਟਨੀ ਸਮਾਰੋਹ ਵਿਚ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਦੇਵਕੀ ਨੰਦਨ, ਉਪ-ਪ੍ਰਧਾਨ ਹਰਪ੍ਰੀਤ ਸਿੰਘ, ਜਨਰਲ ਸਕੱਤਰ ਅਮਨਜੋਤ ਸਿੰਘ, ਵਿੱਤ ਸਕੱਤਰ ਰਿਤੇਸ਼ ਬਾਂਸਲ, ਸਕੱਤਰ ਵਿਜੇ ਆਰੀਆ, ਚਰਨਜੀਵ ਖੁਰਾਣਾ ਅਤੇ ਠਾਕੁਰੀ ਖੁਰਾਣਾ ਸਮੇਤ ਕਾਲਜ ਪ੍ਰਬੰਧਨ, ਅਧਿਆਪਕ, ਵਿਦਿਆਰਥੀ ਅਤੇ ਮਹਾਸ਼ਯ ਸ਼ਾਂਤੀ ਪ੍ਰਕਾਸ਼ ਦੇ ਪਰਿਵਾਰਕ ਮੈਂਬਰ ਮੌਜੂਦ ਰਹੇ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਨੌਰਥਵੈਸਟ ਦੇ ਸਕੂਲ ਆਫ਼ ਬਿਜ਼ਨਸ ਐਂਡ ਇਕਨਾਮਿਕਸ ਦੀ ਪ੍ਰੋਫੈਸਰ ਅਤੇ ਕਾਲਜ ਦੀ ਸਾਬਕਾ ਵਿਦਿਆਰਥਣ ਤੇ ਗੋਲਡ ਮੈਡਲਿਸਟ ਪ੍ਰੋ. ਡਾ. ਸੁਰੇਖਾ ਰਾਓ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇੰਡੀਆਨਾ ਯੂਨੀਵਰਸਿਟੀ ਨੌਰਥਵੈਸਟ ਦੇ ਕੰਪਿਊਟਰ ਇਨਫਰਮੇਸ਼ਨ ਸਿਸਟਮਜ਼ ਵਿਭਾਗ ਦੇ ਚੇਅਰ ਤੇ ਪ੍ਰੋਫੈਸਰ ਡਾ. ਭਾਸਕਰ ਰਾਓ ਕੋਪਾਰਟੀ ਨੇ ਮਹਾਸ਼ਯ ਸ਼ਾਂਤੀ ਪ੍ਰਕਾਸ਼ ਦੀ ਸੇਵਾ ਅਤੇ ਵਿਰਾਸਤ ਨੂੰ ਯਾਦ ਕੀਤਾ। ਉਹ 1971 ਤੋਂ 1976 ਤੱਕ ਕਾਲਜ ਦੇ ਪਹਿਲੇ ਪ੍ਰਧਾਨ ਰਹੇ ਸਨ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਕੈਪਟਨ ਸਵਦੇਸ਼ ਕੁਮਾਰ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ, ਹੁਨਰ ਵਿਕਾਸ ਅਤੇ ਰੁਜ਼ਗਾਰ-ਮੁਖੀ ਸਿੱਖਿਆ ਦੇ ਨਵੇਂ ਮੌਕੇ ਪ੍ਰਦਾਨ ਕਰੇਗਾ। ਇਸ ਮੌਕੇ ਪ੍ਰੋ. ਡਾ. ਸੁਸ਼ਮਾ ਜੈਰਥ, ਨਿਸ਼ਾਂਤ ਕੁਮਾਰ, ਲੈਫਟੀਨੈਂਟ ਡਾ. ਜੈਦੀਪ ਸਿੰਘ, ਡਾਇਰੈਕਟਰ ਰਾਜੀਵ ਬਾਹੀਆ ਸਮੇਤ ਕਾਲਜ ਸਟਾਫ ਹਾਜ਼ਰ ਸਨ।