- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੇਲ ਕਾਲਜ ਵਿਖੇ ਟੈਕਨਾਲੋਜੀ ਤੇ ਵੋਕੇਸ਼ਨਲ ਸਟੱਡੀਜ਼ ਸੈਂਟਰ ਦਾ ਉਦਘਾਟਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ‘ਮਹਾਸ਼ਯ ਸ਼ਾਂਤੀ ਪ੍ਰਕਾਸ਼ ਸੈਂਟਰ ਫਾਰ ਟੈਕਨਾਲੋਜੀ ਐਂਡ ਵੋਕੇਸ਼ਨਲ ਸਟੱਡੀਜ਼’ ਦਾ ਉਦਘਾਟਨ ਕੀਤਾ ਗਿਆ। ਇਸ ਕੇਂਦਰ ਦੀ ਸਥਾਪਨਾ ਲਈ ਮਹਾਸ਼ਯ ਸ਼ਾਂਤੀ ਪ੍ਰਕਾਸ਼ ਦੇ ਸਪੁੱਤਰ ਅਤੇ ‘ਸ਼ਿਖਰ ਟਰੈਵਲਜ਼ ਪ੍ਰਾਈਵੇਟ ਲਿਮਟਿਡ’ ਦੇ ਸੰਸਥਾਪਕ ਕੈਪਟਨ ਸਵਦੇਸ਼ ਕੁਮਾਰ ਵੱਲੋਂ ਕਾਲਜ ਨੂੰ ਵੱਡਾ ਵਿੱਤੀ ਸਹਿਯੋਗ ਦਿੱਤਾ ਗਿਆ। ਉਦਘਾਟਨੀ ਸਮਾਗਮ ਵਿਚ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਦੇਵਕੀ ਨੰਦਨ, ਉਪ-ਪ੍ਰਧਾਨ ਹਰਪ੍ਰੀਤ ਸਿੰਘ, ਜਨਰਲ ਸਕੱਤਰ ਅਮਨਜੋਤ ਸਿੰਘ, ਵਿੱਤ ਸਕੱਤਰ ਰਿਤੇਸ਼ ਬਾਂਸਲ, ਸਕੱਤਰ ਵਿਜੇ ਆਰੀਆ ਸਮੇਤ ਪ੍ਰਬੰਧਕੀ ਮੈਂਬਰ, ਅਧਿਆਪਕ ਅਤੇ ਵਿਦਿਆਰਥੀ ਮੌਜੂਦ ਰਹੇ। ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ ਨੌਰਥਵੈਸਟ ਦੀ ਪ੍ਰੋਫੈਸਰ ਡਾ. ਸੁਰੇਖਾ ਰਾਓ ਨੇ ਉੱਚ ਸਿੱਖਿਆ ਦੀ ਮਹੱਤਤਾ ’ਤੇ ਚਾਨਣਾ ਪਾਇਆ ਗਿਆ। ਇਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਭਾਸਕਰ ਰਾਓ ਕੋਪਾਰਟੀ ਨੇ ਮਹਾਸ਼ਯ ਸ਼ਾਂਤੀ ਪ੍ਰਕਾਸ਼ ਦੀ ਵਿਰਾਸਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ 1971 ਤੋਂ 1976 ਤੱਕ ਕਾਲਜ ਦੇ ਪਹਿਲੇ ਪ੍ਰਧਾਨ ਵਜੋਂ ਦਿੱਤੀਆਂ ਸੇਵਾਵਾਂ ਯਾਦਗਾਰੀ ਹਨ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਕੈਪਟਨ ਸਵਦੇਸ਼ ਕੁਮਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਸਮਾਗਮ ਦੌਰਾਨ ਪ੍ਰੋ. ਡਾ. ਸੁਸ਼ਮਾ ਜੈਰਥ ਅਤੇ ਨਿਸ਼ਾਂਤ ਕੁਮਾਰ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਰਹੇ।