- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2025 ’ਚ ਪਰਾਲੀ ਘੱਟ ਸਾੜੇ ਜਾਣ ਦਾ ਇਕ ਵੱਡਾ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਤਬਾਹ ਹੋਣਾ ਵੀ ਸੀ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ’ਚ 400 ਗੁਣਾ ਅਤੇ ਸਾਲ 2024 ਦੇ ਮੁਕਾਬਲੇ ਲਗਪਗ ਢਾਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਵਧਣ ਦਾ ਇਕ ਕਾਰਨ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨਾ ਵੀ ਹੈ।

ਜਾਸ, ਪਟਿਆਲਾ। ਦੀਵਾਲੀ ਮੌਕੇ ਪੰਜਾਬ ’ਚ ਇਕੋ ਦਿਨ ਪਰਾਲੀ ਸਾੜਨ ਦੀਆਂ ਇਸ ਸੀਜ਼ਨ ਦੀਆਂ ਸਭ ਤੋਂ ਵੱਧ 1,152 ਘਟਨਾਵਾਂ ਸਾਹਮਣੇ ਆਈਆਂ। ਪ੍ਰਸ਼ਾਸਨ ਦੀਆਂ ਸਖ਼ਤੀਆਂ ਦੇ ਬਾਵਜੂਦ ਸੂਬੇ ’ਚ ਪਰਾਲੀ ਸਾੜਨ ਦਾ ਇਹ ਅੰਕੜਾ ਪਿਛਲੇ ਦੋ ਸਾਲਾਂ ਦੇ ਅੰਕੜਿਆਂ ਨਾਲੋਂ ਵੀ ਵੱਧ ਹੈ। ਸੂਬੇ ’ਚ ਸਾਲ 2024 ਦੌਰਾਨ ਦੀਵਾਲੀ ਮੌਕੇ ਪਰਾਲੀ ਸਾੜਨ ਦੇ 484 ਮਾਮਲੇ ਸਾਹਮਣੇ ਆਏ ਸਨ, ਜਦਕਿ ਸਾਲ 2025 ’ਚ ਇਨ੍ਹਾਂ ਦੀ ਗਿਣਤੀ ਘਟ ਕੇ ਸਿਰਫ਼ 25 ਰਹਿ ਗਈ ਸੀ।
ਸਾਲ 2025 ’ਚ ਪਰਾਲੀ ਘੱਟ ਸਾੜੇ ਜਾਣ ਦਾ ਇਕ ਵੱਡਾ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਤਬਾਹ ਹੋਣਾ ਵੀ ਸੀ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ’ਚ 400 ਗੁਣਾ ਅਤੇ ਸਾਲ 2024 ਦੇ ਮੁਕਾਬਲੇ ਲਗਪਗ ਢਾਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਵਧਣ ਦਾ ਇਕ ਕਾਰਨ ਕਣਕ ਦੀ ਬਿਜਾਈ ਲਈ ਖੇਤ ਤਿਆਰ ਕਰਨਾ ਵੀ ਹੈ।
ਪਿਛਲੇ ਸਾਲ 8 ਨਵੰਬਰ ਤੱਕ ਸੂਬੇ ’ਚ ਪਰਾਲੀ ਸਾੜਨ ਦੇ 3,622 ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਸਾਲ ਇਸੇ ਮਿਆਦ ਦੌਰਾਨ ਇਹ ਗਿਣਤੀ ਵਧ ਕੇ 4,459 ਹੋ ਗਈ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 837 ਮਾਮਲੇ ਵੱਧ ਦਰਜ ਕੀਤੇ ਗਏ ਹਨ। ਇਹ ਵਾਧਾ 23 ਫ਼ੀਸਦ ਤੋਂ ਵੱਧ ਹੈ।
ਜ਼ਿਲ੍ਹਾਵਾਰ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਤਰਨਤਾਰਨ 654 ਮਾਮਲਿਆਂ ਨਾਲ ਸੂਬੇ ’ਚ ਪਹਿਲੇ ਸਥਾਨ ’ਤੇ ਹੈ। ਫਿਰੋਜ਼ਪੁਰ ’ਚ 592, ਸੰਗਰੂਰ ’ਚ 488, ਬਠਿੰਡਾ ’ਚ 406 ਅਤੇ ਪਟਿਆਲਾ ’ਚ 288 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 247, ਬਰਨਾਲਾ ’ਚ 230, ਲੁਧਿਆਣਾ ’ਚ 193, ਮੋਗਾ ’ਚ 188 ਅਤੇ ਫ਼ਰੀਦਕੋਟ ’ਚ 170 ਘਟਨਾਵਾਂ ਸਾਹਮਣੇ ਆਈਆਂ ਹਨ।