ਪੁਲਿਸ ਵੱਲੋਂ 55 ਚੋਰੀ ਹੋਏ ਮੋਬਾਈਲ ਬਰਾਮਦ
ਪੁਲਿਸ ਨੇ 55 ਚੋਰੀ ਹੋਏ ਮੋਬਾਇਲ ਫੋਨ ਕੀਤੇ ਬਰਾਮਦ
Publish Date: Fri, 16 Jan 2026 04:53 PM (IST)
Updated Date: Sat, 17 Jan 2026 04:04 AM (IST)
ਪੱਤਰਕ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਲਹਿਰਾ ਵਿਖੇ ਦਰਜ ਚੋਰੀ ਤੇ ਗੁੰਮ ਹੋਏ ਮੋਬਾਈਲ ਫੋਨਾਂ ਦੀ ਵਧਦੀ ਗਿਣਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਨੇ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਮੁਹਿੰਮ ਵਿਚ ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ ਸੀਈਆਈਆਰ ਪੋਰਟਲ ਦੀ ਵਰਤੋਂ ਕਰ ਕੇ ਮਈ 2025 ਤੋਂ 15 ਜਨਵਰੀ ਤਕ ਕੁੱਲ 55 ਚੋਰੀ/ਗੁੰਮਸੁਦਾ ਮੋਬਾਈਈਲ ਟਰੇਸ ਕਰ ਕੇ ਬਰਾਮਦ ਕੀਤੇ ਗਏ। ਇਸ ਵਿੱਚੋਂ ਕਰੀਬ 31 ਮੋਬਾਈਲ ਪਹਿਲਾਂ ਹੀ ਟਰੇਸ ਕਰ ਕੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਜਾ ਚੁੱਕੇ ਹਨ। ਅੱਜ ਵੱਖ-ਵੱਖ ਕੰਪਨੀਆਂ ਦੇ ਚੋਰੀ, ਗੁੰਮ ਹੋਏ ਮੋਬਾਈਲ ਅਸਲ ਮਾਲਕਾਂ ਨੂੰ ਸੌਂਪੇ ਜਾ ਰਹੇ ਹਨ। ਇਹ ਸਫ਼ਲਤਾ ਲਹਿਰਾ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਚੱਲੀ ਇਸ ਮੁਹਿੰਮ ਵਿਚ ਆਈਟੀ ਐਕਸਪਰਟ ਦਿਲਪ੍ਰੀਤ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਲਹਿਰਾ ਪੁਲਿਸ ਨੇ 6 ਵਿਅਕਤੀਆਂ ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 64-ਏ ਤਹਿਤ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ।