- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਤਾ ਨਹੀਂ ਬੇਟਾ ਬਣ ਕੇ ਕਰ ਰਿਹਾ ਹਾਂ ਹਲਕਾ ਸਨੌਰ ਦੀ ਸੇਵਾ: ਇੰਦਰਜੀਤ ਸੰਧੂ

ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਹਲਕਾ ਸਨੌਰ ਦੇ ਪਿੰਡ ਸਫੇੜਾ ’ਚ ਸ਼ਾਨਦਾਰ ਕੁਸ਼ਤੀ ਮੇਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਦੀ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ। ਉਪਰੰਤ ਕੁਸ਼ਤੀ ਮੇਲੇ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਦੇ ਸੀਨੀਅਰ ਆਗੂ ਤੇ ਪੰਜਾਬ ਰਾਜ ਕੰਟੇਨਰ ਤੇ ਗੋਦਾਮ ਨਿਗਮ ਦੇ ਉੱਪ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕੁਸ਼ਤੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਧੂ ਨੇ ਮੇਲੇ ’ਚ ਸੰਬੋਧਨ ਕਰਦਿਆਂ ਆਖਿਆ ਕਿ ਪਿੰਡ ਸਫੇੜਾ, ਪੰਜੋਲਾ ਤੇ ਨੈਣਾ ਅਕੌਤ ਦੇ ਮੇਲੇ ’ਚ ਉਹ ਬਚਪਨ ਤੋਂ ਆਉਂਦੇ ਹਨ ਸੋ ਹਮੇਸ਼ਾ ਵਾਂਗ ਉਹ ਆਪਣੇ ਇਲਾਕੇ ਦਾ ਪੁੱਤਰ ਹੋਣ ਕਰਕੇ ਆਏ ਹਨ। ਉਨ੍ਹਾਂ ਆਖਿਆ ਕਿ ਮੇਲਾ ਕਮੇਟੀ ਵੱਲੋਂ ਕਿਸੇ ਵੀ ਰਾਜਨੀਤਿਕ ਆਗੂ ਨੂੰ ਸੱਦਾ ਪੱਤਰ ਨਹੀਂ ਸੀ ਪਰ ਸਫੇੜਾ ਸਾਡਾ ਗੁਆਂਢੀ ਪਿੰਡ ਹੈ ਜਿਸ ਕਰਕੇ ਉਨਾਂ ਨੇ ਇੱਕ ਨੇਤਾ ਬਣ ਕੇ ਨਹੀਂ ਬਲਕਿ ਹਲਕੇ ਦਾ ਬੇਟਾ ਬਣਕੇ ਕੁਸ਼ਤੀ ਮੇਲੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰਬੰਧਕਾਂ ਦੇ ਕਹਿਣ ਤੇ ਸੰਧੂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਓਹਨਾ ਦੀ ਹੌਸਲਾ ਅਫਜ਼ਾਈ ਵੀ ਕੀਤੀ। ਸੰਧੂ ਨੇ ਆਖਿਆ ਕਿ ਮੇਲੇ ਅਤੇ ਖੇਡ ਸਮਾਗਮ ਜਿੱਥੇ ਤੰਦਰੁਸਤੀ ਦਾ ਸੁਨੇਹਾ ਦਿੰਦੇ ਹਨ ਉੱਥੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਵੀ ਕਰਦੇ ਹਨ। ਇਸ ਮੌਕੇ ਸਰਪੰਚ ਦਵਿੰਦਰ ਸਿੰਘ ਸੰਧੂ, ਬੀਰਬਲ ਸਿੰਘ ਸਫੇੜਾ, ਹਰਜੀਤ ਸਿੰਘ, ਹਰਪ੍ਰੀਤ ਸਿੰਘ ਸਾਬਕਾ ਸਰਪੰਚ, ਸ਼ਿੰਗਾਰਾ ਸਿੰਘ ਢਿੱਲੋਂ ਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ।