- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਂਕੜੇ ਨੌਜਵਾਨ ਹੋਏ ਕਾਂਗਰਸ ਪਾਰਟੀ ’ਚ ਸ਼ਾਮਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਲਕਾ ਰਾਜਪੁਰਾ ਵਿਖੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ’ਚ ਕਾਂਗਰਸ ਪਾਰਟੀ ਦੀ ਲਹਿਰ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਸੈਂਕੜੇ ਨੌਜਵਾਨ ਕਾਂਗਰਸ ਵਿਚ ਸ਼ਾਮਲ ਹੋਣ ਲਈ ਕੁਲਦੀਪ ਸੁਰਲ ਤੇ ਗੁਰਤੇਜ਼ ਸਿੰਘ ਦੇ ਉਤਨਾ ਸਦਕਾ ਆਪਣੀ ਸਵੈ ਇੱਛਾ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਕੰਬੋਜ ਸਿੰਘ ਵੱਲੋਂ ਨੌਜਵਾਨਾਂ ਦਾ ਸਵਾਗਤ ਕਰਕੇ ਉਨ੍ਹਾਂ ਦੇ ਗਲੇ ਵਿਚ ਪਾਰਟੀ ਦੇ ਮਫਰਲ ਪਾ ਕੇ ਕਾਂਗਰਸ ’ਚ ਸ਼ਾਮਲ ਕੀਤਾ। ਇਸ ਮੌਕੇ ਕੁਲਦੀਪ ਸੁਰਲ ਤੇ ਗੁਰਤੇਜ ਸਿੰਘ ਸੁਰਲਕਲਾਂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦਾ ਬਦਲਾਅ ਬਹੁਤ ਦੇਖ ਲਿਆ। ਹੁਣ ਉਹ ਜਿਆਦਾ ’ਆਪ’ ਆਗੂਆਂ ਦਾ ਤਸ਼ੱਦਦ ਨਹੀਂ ਬਰਦਾਸ਼ਤ ਕਰ ਸਕਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੇ ਹੋਰ ਨੌਜਵਾਨਾਂ ’ਤੇ ਇਸ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਵਾ ਕੇ ਜੇਲ੍ਹਾਂ ਤਕ ਪਹੁੰਚਾਇਆ ਤੇ ਉੱਧਰ ਕਾਂਗਰਸ ਦੀ ਸਰਕਾਰ ਸਮੇਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਸੇ ਵੀ ਹਲਕਾ ਵਾਸੀ ਤੇ ਨਾਂਹ ਤਾਂ ਪਰਚੇ ਦਰਜ ਕਰਵਾਏ ਸਗੋਂ ਆਪਣਾ ਧਿਆਨ ਹਲਕੇ ਦਾ ਵਿਕਾਸ ਵੱਲ ਲਗਾ ਕੇ ਰੱਖਿਆ। ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਗੁਰਤੇਜ ਸਿੰਘ ਸੁਰਲ ਕਲਾਂ ਨੂੰ ਯੂਥ ਕਾਂਗਰਸ ਦਾ ਹਲਕੇ ਦਾ ਮੀਤ ਪ੍ਰਧਾਨ ਬਣਾ ਕੇ ਨਿਯੁਕਤੀ ਪੱਤਰ ਵੀ ਦਿੱਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਵਿਚ ਇਕ ਸਥਿਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਅਤੇ ਵਿਕਾਸ ਕਰਵਾਉਣ ਵਾਲੀ ਸਰਕਾਰ ਬਣਾ ਸਕਦੀ ਹੈ ਤੇ ਇਸ ਲਈ ਸਾਰੇ ਨੌਜਵਾਨ ਇਕੱਠੇ ਹੋਏ ਹੰਬਲਾ ਮਾਰਕੇ ਇਸ ਝੂਠ ਦੀ ਬੁਨਿਆਦ ’ਤੇ ਬਣਾਏ ਆਮ ਆਦਮੀ ਪਾਰਟੀ ਦੇ ਕਿਲ੍ਹੇ ਨੂੰ ਅਗਾਮੀ 2027 ਦੀ ਚੋਣਾਂ ਵਿਚ ਢਾਹ ਸਕੀਏ। ਇਸ ਮੌਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਯੂਥ ਪ੍ਰਧਾਨ ਨਵਦੀਪ ਸਿੰਘ ਨਵੀ, ਗੁਰਲਾਲ ਨਲਾਸ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਟੋਨੀ, ਦਿਲਬਾਗ ਸਿੰਘ ਭੋਲਾ ਬਾਬਾ ਇਸਲਾਮਪੁਰ ਸਮੇਤ ਹੋਰ ਸੈਂਕੜੇ ਨੌਜਵਾਨ ਮੌਜੂਦ ਸਨ।