ਗਰਾਊਂਡ ਮੇਲਾ ਚੰਡੀਗੜ੍ਹ ’ਚ ਕਰਵਾਏ ਲੜਕੀਆਂ ਦਾ ਵਿਆਹ
ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਗਰਾਉਂਡ ਮੇਲਾ ਚੰਡੀਗੜ੍ਹ ਵਿੱਚ ਕਰਵਾਏ
Publish Date: Wed, 18 Feb 2026 04:33 PM (IST)
Updated Date: Wed, 18 Feb 2026 04:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਟੀਮ ਹਿਊਮਨ ਸਰਵਿਸ ਸੁਸਾਇਟੀ ਵਲੋਂ ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਵੇਲੇ ਘਰੇਲੂ ਜ਼ਰੂਰਤਾਂ ਦਾ ਸਾਮਾਨ ਤੇ ਮੁਫ਼ਤ ਬਰਾਤ ਦੇ ਖਾਣ ਪੀਣ ਤੇ ਫੇਰੇ ਕਰਵਾ ਕੇ ਸਮਾਜ ਸੇਵਾ ਕੀਤੀ ਗਈ। ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸਾਰੇ ਪੰਜਾਬ ਵਿਚ ਇਸ ਤਰ੍ਹਾਂ ਦੀ ਸੇਵਾ ਟੀਮ ਹਿਊਮਨ ਸਰਵਿਸ ਸੁਸਾਇਟੀ ਵਲੋਂ ਲੰਮੇ ਸਮੇਂ ਤੋਂ ਟੀਮ ਦੇ ਸਹਿਯੋਗ ਨਾਲ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰਹੇਗੀ। ਕੰਨਿਆ ਦਾਨ ਇਕ ਮਹਾਦਾਨ ਹੈ। ਇਸ ਤੋਂ ਇਲਾਵਾ ਸਾਡੀ ਟੀਮ ਪੂਰੇ ਪੰਜਾਬ ਵਿਚ ਨਸ਼ੇ ਖ਼ਿਲਾਫ਼, ਫ੍ਰੀ ਮੈਡੀਕਲ ਕੈਂਪ, ਬਲੱਡ ਕੈਂਪ, ਪੇੜ ਬੂਟੇ ਲਗਾਉਣ, ਧਾਰਮਿਕ ਸਮਾਗਮ ਕਰਵਾਉਣ ਤੇ ਜ਼ਰੂਰਤਮੰਦ ਪਰਿਵਾਰ ਦਾ ਸਾਥ ਦੇਣਾ ਹਮੇਸ਼ਾ ਇਸ ਤਰ੍ਹਾਂ ਦੀ ਸੇਵਾ ਕਰਦੀ ਹੈ ਤੇ ਕਰਦੀ ਰਹੇਗੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਵੰਦਨਾ ਸ਼ਰਮਾ, ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਪ੍ਰਧਾਨ ਮਨਜੀਤ ਕੌਰ ਪ੍ਰਧਾਨ ਵੰਦਨਾ ਸ਼ਰਮਾ ਪੰਜਾਬ ਯੂਥ ਪ੍ਰਧਾਨ ਸੂਰਜ ਸ਼ਰਮਾ ਬੋਕਸਰ, ਚੇਅਰਮੈਨ ਵਿਸ਼ਾਲ ਸ਼ਰਮਾ, ਚੇਅਰਪਰਸਨ ਦਮਨੀਸ ਕੌਰ, ਚੇਅਰਪਰਸਨ ਵਰਸ਼ਾ ਗੋਇਲ, ਰਿਟਾਇਰ ਕਮਾਡੈਂਟ ਪਵਨ ਕੁਮਾਰ ਤੇ ਟੀਮ ਮੈਂਬਰ ਮੌਜੂਦ ਰਹੇ।