- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਆਮ ਆਦਮੀ ਪਾਰਟੀ ਵੱਲੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਵਿਧਾਨ ਸਭਾ ਹਲਕਾ ਸ਼ੁਤਰਾਣਾ ਨਾਲ ਸਬੰਧਤ ਨਵ-ਨਿਯੁਕਤ ਅਹੁਦੇਦਾਰਾਂ ਦਾ ਮਾਰਕੀਟ ਕਮੇਟੀ ਦਫ਼ਤਰ ਪਾਤੜਾਂ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਡੀਟੀਓ ਕਰਨ ਸਿੰਘ ਅਤੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਨਵੇਂ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ। ਸਨਮਾਨਿਤ ਕੀਤੇ ਗਏ ਆਗੂਆਂ ਵਿੱਚ ਲੋਕ ਸਭਾ ਹਲਕਾ ਪਟਿਆਲਾ ਦੇ ਉਪ ਇੰਚਾਰਜ ਲਖਵਿੰਦਰ ਸਿੰਘ ਜੰਮੂ, ਕਿਸਾਨ ਵਿੰਗ ਦੇ ਜ਼ਿਲ੍ਹਾ ਉਪ ਇੰਚਾਰਜ ਕੁਲਵੰਤ ਸਿੰਘ ਗਿੱਲ, ਟਰੇਡ ਵਿੰਗ ਦੇ ਸਟੇਟ ਜੁਆਇੰਟ ਸਕੱਤਰ ਸੁਸ਼ੀਲ ਕੁਮਾਰ ਸ਼ੀਲਾ ਤੇ ਬਲਾਕ ਪ੍ਰਧਾਨ ਤਰਸੇਮ ਚੰਦ ਸ਼ਰਮਾ, ਅਕਵਿੰਦਰ ਸਿੰਘ ਮੱਲੀ, ਬਲਦੇਵ ਸਿੰਘ ਬੇਦੀ, ਨਵਦੀਪ ਸਿੰਘ ਅਤੇ ਦਲਬੀਰ ਸਿੰਘ ਹਰਚੰਦਪੁਰਾ ਸ਼ਾਮਲ ਸਨ। ਇਸ ਮੌਕੇ ਕਰਨ ਸਿੰਘ ਅਤੇ ਮਹਿੰਗਾ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਕੀਤੀਆਂ ਨਿਯੁਕਤੀਆਂ ਨਾਲ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਪਾਰਟੀ ਆਪਣੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦਿੰਦੀ ਹੈ। ਹਲਕੇ ਵਿਚ ਕੁਝ ਆਗੂਆਂ ਵੱਲੋਂ ਅਸਤੀਫ਼ੇ ਦੇਣ ਬਾਰੇ ਮਹਿੰਗਾ ਸਿੰਘ ਬਰਾੜ ਨੇ ਕਿਹਾ ਕਿ ਵਰਕਰ ਪਾਰਟੀ ਦੀ ਤਾਕਤ ਹਨ ਅਤੇ ਜਥੇਬੰਦੀ ਵਿੱਚ ਸਮੇਂ-ਸਮੇਂ ’ਤੇ ਜ਼ਿੰਮੇਵਾਰੀਆਂ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਸਰਗਰਮੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਰਪੰਚ ਬਲਜੀਤ ਸਿੰਘ ਸਹੋਤਾ, ਕੁਲਦੀਪ ਸਿੰਘ ਥਿੰਦ, ਬੂਟਾ ਸਿੰਘ ਵਿਰਕ, ਕਾਕਾ ਸਿੰਘ ਦੁਗਾਲ, ਦਰਸ਼ਨ ਸਿੰਘ ਅਤੇ ਹਰਦੀਪ ਸਿੰਘ ਸ਼ਾਹਪੁਰ ਸਮੇਤ ਹੋਰ ਆਗੂ ਹਾਜ਼ਰ ਸਨ।