- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਚਆਈਵੀ ਦੇ ਫੈਲਾਅ ਨੂੰ ਰੋਕਣ ਸਬੰਧੀ ਜਾਗਰੂਕਤਾ ਵਰਕਸ਼ਾਪ ਆਯੋਜਿਤ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਐੱਚਆਈਵੀ ਤੇ ਸਿਫਿਲਿਸ ਦੇ ਮਾਂ ਤੋਂ ਬੱਚੇ ਵਿਚ ਫੈਲਣ ਵਾਲੇ ਇਨਫੈਕਸ਼ਨ ਨੂੰ ਖਤਮ ਕਰਨ ਦੇ ਉਦੇਸ਼ ਨਾਲ ਪਟਿਆਲਾ ਦੇ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ ਲਈ ਜਾਗਰੂਕਤਾ ਤੇ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਮੈਡੀਕਲ ਅਫਸਰਾਂ, ਸਟਾਫ ਨਰਸਾਂ, ਏ.ਐਨ.ਐਮਜ਼ ਅਤੇ ਹੋਰ ਸਿਹਤ ਕਰਮਚਾਰੀਆਂ ਨੇ ਭਾਗ ਲਿਆ। ਇਹ ਵਰਕਸ਼ਾਪ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੈਤਲੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ, ਜਦਕਿ ਡਾ. ਵਿਕਾਸ ਗੋਇਲ ਮੈਡੀਕਲ ਸੁਪਰਡੈਂਟ (ਮਾਤਾ ਕੌਸ਼ਲਿਆ ਹਸਪਤਾਲ) ਅਤੇ ਜਿਲ੍ਹਾ ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਵਰਕਸ਼ਾਪ ਦੌਰਾਨ ਤਕਨੀਕੀ ਸੈਸ਼ਨ ਪ੍ਰੋਫੈਸਰ ਡਾ. ਸਤਿੰਦਰਪਾਲ ਕੌਰ ਗਾਈਨੀ ਵਿਭਾਗ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਲਏ ਗਏ। ਉਨ੍ਹਾਂ ਵੱਲੋਂ ਐਚਆਈਵੀ ਅਤੇ ਸਿਫਿਲਿਸ ਦੇ ਮਾਂ ਤੋਂ ਬੱਚੇ ਵਿਚ ਫੈਲਾਅ ਨੂੰ ਰੋਕਣ ਲਈ ਜ਼ਰੂਰੀ ਕਲੀਨਿਕਲ ਅਤੇ ਪ੍ਰੋਗਰਾਮ ਸਬੰਧੀ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਵਿੱਚ ਐਚ.ਆਈ.ਵੀ ਨਾਲ ਜੀ ਰਹੀਆਂ ਔਰਤਾਂ ਵਿੱਚ ਅਣਚਾਹੇ ਗਰਭ-ਧਾਰਨ ਦੀ ਰੋਕਥਾਮ, ਗਰਭਵਤੀ ਔਰਤਾਂ ਦੀ ਐਚ.ਆਈ.ਵੀ ਅਤੇ ਸਿਫਿਲਿਸ ਲਈ ਸਮੇਂ ਸਿਰ ਸਕ੍ਰੀਨਿੰਗ ਤੇ ਜਾਂਚ, ਪਾਜ਼ੇਟਿਵ ਗਰਭਵਤੀ ਔਰਤਾਂ ਦਾ ਉਚਿਤ ਪ੍ਰਬੰਧਨ, ਬੱਚਿਆਂ ਦੀ ਸ਼ੁਰੂਆਤੀ ਜਾਂਚ ਅਤੇ ਐਚ.ਆਈ.ਵੀ/ਸਿਫਿਲਿਸ ਦੇ ਸੰਪਰਕ ਵਿੱਚ ਆਏ ਬੱਚਿਆਂ ਦੇ ਉਚਿਤ ਪ੍ਰਬੰਧਨ ਸਬੰਧੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਦੀ ਉਪਲਬਧਤਾ, ਸਪਲਾਈ ਚੇਨ ਨੂੰ ਮਜ਼ਬੂਤ ਕਰਨ ਸਬੰਧੀ ਗਤੀਵਿਧੀਆਂ ਦੀ ਰਿਕਾਰਡਿੰਗ ਅਤੇ ਰਿਪੋਰਟਿੰਗ, ਗਰਭਵਤੀ ਔਰਤਾਂ ਦੀ ਕਾਉਂਸਲਿੰਗ ਅਤੇ ਨਿਯਮਤ ਫਾਲੋ-ਅੱਪ ਬਾਰੇ ਵੀ ਸਿਹਤ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਦੌਰਾਨ ਐਚ.ਆਈ.ਵੀ ਅਤੇ ਸਿਫਿਲਿਸ ਦੇ ਮਾਂ ਤੋਂ ਬੱਚੇ ਵਿੱਚ ਫੈਲਾਅ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਾਉਂਸਲਿੰਗ, ਸਮੇਂ ਸਿਰ ਜਾਂਚ, ਉਚਿਤ ਇਲਾਜ ਅਤੇ ਪ੍ਰਬੰਧਨ, ਬੱਚਿਆਂ ਦੀ ਸ਼ੁਰੂਆਤੀ ਜਾਂਚ ਅਤੇ ਨਿਯਮਤ ਫਾਲੋ-ਅੱਪ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਮੌਕੇ ਐਸ.ਐਮ.ਓ ਡਾ. ਜੈਦੀਪ ਸਿੰਘ ਅਤੇ ਡਾ. ਸ਼ਬਦੀਪ ਕੌਰ, ਯਾਦਵਿੰਦਰ ਸਿੰਘ ਵਿਰਕ, ਨਿਤਿਨ ਚਾਂਦਲਾ, ਰਜਨੀ ਸਟਾਫ ਵੀ ਹਾਜ਼ਰ ਸਨ।