ਪਟੇਲ ਕਾਲਜ ਵਿਖੇ ਹਿੰਦੀ ਹਫ਼ਤਾ ਮਨਾਇਆ ਪਟੇਲ ਕਾਲਜ ਵਿਖੇ ਹਿੰਦੀ ਹਫ਼ਤਾ ਮਨਾਇਆ ਗਿਆ
Publish Date: Sat, 19 Sep 2026 05:01 PM (IST)
Updated Date: Sat, 19 Sep 2026 05:02 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਹਿੰਦੀ ਵਿਭਾਗ ਦੀ ਅਗਵਾਈ ਹੇਠ ਹਿੰਦੀ ਹਫ਼ਤਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਹਿੰਦੀ ਵਿਭਾਗ ਦੀ ਮੁਖੀ ਡਾ. ਪਵਨਦੀਪ ਕੌਰ ਤੇ ਵਿਭਾਗ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਇਸ ਮੌਕੇ ਵਿਦਿਆਰਥੀਆਂ ਵਿਚ ਹਿੰਦੀ ਭਾਸ਼ਾ ਪ੍ਰਤੀ ਰੁਚੀ ਤੇ ਮੁਹਾਰਤ ਵਧਾਉਣ ਲਈ 14 ਤੋਂ 17 ਸਤੰਬਰ ਤੱਕ ਲਿਖਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਬੀ.ਏ. ਭਾਗ-3 ਦੀਆਂ ਵਿਦਿਆਰਥਣਾਂ ਮਨਪ੍ਰੀਤ ਤੇ ਪਲਕ ਨੇ ਪਹਿਲਾ ਸਥਾਨ ਹਾਸਲ ਕੀਤਾ; ਬੀ.ਏ. ਭਾਗ-3 ਦੀ ਸਿਮਰਨ ਤੇ ਬੀ.ਏ. ਭਾਗ-2 ਦੀ ਸਿਮਰਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ; ਜਦਕਿ ਬੀ.ਏ. ਭਾਗ-1 ਦੇ ਯਸ਼ ਤੇ ਅਰਸ਼ਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਬਰਸਰ ਡਾ. ਵੰਦਨਾ ਗੁਪਤਾ, ਡਾ. ਮਨਦੀਪ ਸਿੰਘ, ਡਾ. ਅਰੁਣ ਜੈਨ, ਡਾ. ਗੁਰਜਿੰਦਰ ਸਿੰਘ, ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਗੀਤੂ ਗੁਡਵਾਨੀ, ਪ੍ਰੋ. ਸਤਬੀਰ ਕੌਰ, ਪ੍ਰੋ. ਅਵਤਾਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਗਗਨ, ਪ੍ਰੋ. ਸੰਦੀਪ ਸਿੰਘ, ਪ੍ਰੋ. ਤ੍ਰਿਸ਼ਰਨਦੀਪ ਸਿੰਘ ਗਰੇਵਾਲ, ਡਾ. ਸਵਰਨਜੀਤ ਕੌਰ, ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਭਾਵਨਾ ਦੀ ਮੌਜੂਦਗੀ ਅਹਿਮ ਰਹੀ।