- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੂ ਸੁਰੱਖਿਆ ਸਮਿਤੀ ਦੇ ਸੰਸਥਾਪਕ ਪਵਨ ਕੁਮਾਰ ਸ਼ਰਮਾ ਦੀ ਬਰਸੀ ਮਨਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, •ਪਟਿਆਲਾ : ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਸੰਸਥਾਪਕ ਸਵਰਗੀ ਸ਼ੇਰ-ਏ-ਹਿੰਦ ਪਵਨ ਕੁਮਾਰ ਸ਼ਰਮਾ ਦੀ ਬਰਸੀ ਮੌਕੇ ਸੰਮਤੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੰਮਤੀ ਪ੍ਰਮੁੱਖ ਰਾਜੇਸ਼ ਕੇਹਰ ਦੀ ਅਗਵਾਈ ਹੇਠ ਸਮਾਗਮ ਦੌਰਾਨ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੇ ਵੀਰ ਜੀ ਸਵਰਗਧਾਮ ਸਥਿਤ ਉਨ੍ਹਾਂ ਦੇ ਸਮਾਰਕ ’ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਵਰਗੀ ਪਵਨ ਕੁਮਾਰ ਸ਼ਰਮਾ ਦੀ ਆਤਮਿਕ ਸ਼ਾਂਤੀ ਲਈ ਸਮੂਹਿਕ ਸ਼ਾਂਤੀ ਪਾਠ ਤੇ ਪੂਜਨ ਵੀ ਕੀਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪਵਨ ਕੁਮਾਰ ਸ਼ਰਮਾ ਨੇ ਹਿੰਦੂ ਸਮਾਜ ਦੀ ਸੁਰੱਖਿਆ, ਏਕਤਾ ਅਤੇ ਸੇਵਾ ਲਈ ਜੋ ਸੁਪਨੇ ਦੇਖੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਸਾਰੇ ਵਰਕਰ ਮਿਲ ਕੇ ਕੰਮ ਕਰਦੇ ਰਹਿਣਗੇ। ਸੰਮਤੀ ਪ੍ਰਮੁੱਖ ਰਾਜੇਸ਼ ਕੇਹਰ ਨੇ ਕਿਹਾ ਕਿ ਸਵਰਗੀ ਪਵਨ ਕੁਮਾਰ ਸ਼ਰਮਾ ਵੱਲੋਂ ਦਿਖਾਏ ਮਾਰਗ ਅਤੇ ਉਨ੍ਹਾਂ ਦੀ ਸੋਚ ’ਤੇ ਡਟ ਕੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਠਨ ਦੇ ਅਧੂਰੇ ਸੰਕਲਪਾਂ ਨੂੰ ਪੂਰਾ ਕਰਨ ਲਈ ਵਰਕਰ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰਨਗੇ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਯਤਨ ਜਾਰੀ ਰੱਖਣਗੇ। ਇਸ ਮੌਕੇ ਸ਼ੰਕਰਾਨੰਦ ਗਿਰੀ, ਰਾਜੇਸ਼ ਕੌਸ਼ਿਕ, ਸਾਹਿਲ ਗੋਇਲ, ਰਵਿੰਦਰ ਸਿੰਗਲਾ, ਸੋਨਮ ਬਾਂਸਲ, ਅਤੁਲ ਤਿਆਗੀ, ਰੋਹਿਤ ਅਟਵਾਲ, ਹਿਮਾਲਿਆ ਕੇਹਰ, ਰਾਜ ਠਾਕੁਰ, ਸੁਰਿੰਦਰ ਕਾਕਾ, ਅਜੀਤ ਸ਼ਰਮਾ, ਬਲਜੀਤ ਅਬਲੋਵਾਲ, ਮਨਸਾ ਰਾਮ ਸਮੇਤ ਹੋਰ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।