- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਵੱਲੋਂ ਐਚ.ਆਈ.ਵੀ ਦੀ ਜਾਗਰੂਕਤਾ ਅਤੇ ਟੇਸਟਿੰਗ ਮੁਹਿੰਮ ਆਯੋਜਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਪੀਐਸਏਸੀਐਸ) ਦੇ ਦਿਸ਼ਾ-ਨਿਰਦੇਸ਼ਾਂ ਤੇ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਇੰਟਨਸੈਸਟੀਫਾਇਡ ਕੰਪੈਨ 3.0 ਦੇ ਅਧੀਨ ਵਿਕਾਸ ਨਗਰ ਆਮ ਆਦਮੀ ਕਲੀਨਿਕ, ਪਟਿਆਲਾ ਵਿਖੇ ਐਚਆਈਵੀ ਜਾਗਰੂਕਤਾ ਤੇ ਟੇਸਟਿੰਗ ਮੁਹਿੰਮ ਕਰਵਾਈ ਗਈ। ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਐਚ.ਆਈ.ਵੀ ਪ੍ਰਤੀ ਜਾਗਰੂਕ ਕਰਨਾ, ਸਮੇਂ ਸਿਰ ਐਚ.ਆਈ.ਵੀ ਟੇਸਟਿੰਗ ਕਰਵਾਉਣ ਲਈ ਪ੍ਰੇਰਿਤ ਕਰਨਾ ਅਤੇ ਇਸ ਨਾਲ ਸਬੰਧਤ ਭਰਮਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਰਿਹਾ। ਮੁਹਿੰਮ ਦੌਰਾਨ ਸਿਹਤ ਵਿਭਾਗ ਅਤੇ ਟਾਰਗੇਟਿਡ ਇੰਟਰਵੇਨਸ਼ਨ ਟੀਮ ਵੱਲੋਂ ਲੋਕਾਂ ਨੂੰ ਐਚ.ਆਈ.ਵੀ ਸੰਕਰਮਣ ਦੇ ਕਾਰਨਾਂ, ਬਚਾਅ ਦੇ ਉਪਾਵਾਂ, ਨਿਯਮਿਤ ਐਚ.ਆਈ.ਵੀ ਟੇਸਟਿੰਗ ਦੀ ਮਹੱਤਤਾ ਅਤੇ ਉਪਲੱਬਧ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਾਤਾ ਕੌਸ਼ਲਿਆ ਹਸਪਤਾਲ ਤੋਂ ਕਾਊਂਸਲਰ ਲਲਿਤਾ ਤੇ ਲੇਬੋਰਟਰੀ ਟੇਕਨੀਸ਼ੀਅਨ ਮੋਨਿਕਾ, ਐਸ.ਐਸ.ਕੇ ਤੋਂ ਪ੍ਰੋਜੇਕਟ ਮੇਨੇਜਰ ਸ਼ੀਤਲ, ਗਾਇਨੀ ਤੋਂ ਪਿੰਕੀ ਅਤੇ ਟੀ.ਆਈ ਐਮ.ਆਰ.ਵਾਈ.ਡੀ.ਓ ਦੀ ਟੀਮ ਨੇ ਸਰਗਰਮੀ ਨਾਲ ਭਾਗ ਲਿਆ। ਟੀਮ ਵੱਲੋਂ ਮੌਜੂਦ ਲੋਕਾਂ ਨੂੰ ਐਚ.ਆਈ.ਵੀ ਜਾਗਰੂਕਤਾ ਅਤੇ ਟੇਸਟਿੰਗ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ। ਮੁਹਿੰਮ ਦੌਰਾਨ ਲੋਕਾਂ ਨੂੰ ਲੋੜ ਅਨੁਸਾਰ ਸਬੰਧਤ ਸਿਹਤ ਸੇਵਾਵਾਂ ਅਤੇ ਸਹੂਲਤਾਂ ਨਾਲ ਜੋੜਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਤਰ੍ਹਾਂ ਦੇ ਜਾਗਰੂਕਤਾ ਤੇ ਟੇਸਟਿੰਗ ਪ੍ਰੋਗਰਾਮ ਐਚ.ਆਈ.ਵੀ ਦੀ ਸਮੇਂ ਸਿਰ ਪਛਾਣ, ਇਲਾਜ ਨਾਲ ਜੋੜਨ ਅਤੇ ਐਚ.ਆਈ.ਵੀ ਸੰਕਰਮਣ ਦੀ ਰੋਕਥਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।