
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਹਤ ਵਿਭਾਗ ਮਨਿਸਟੀਰੀਅਲ ਕਾਡਰ ਦੀ ਸਰਬਸੰਮਤੀ ਨਾਲ ਚੋਣ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਦਫ਼ਤਰ ਸਿਵਲ ਸਰਜਨ ਪਟਿਆਲਾ ਵਿਖੇ ਜ਼ਿਲ੍ਹਾ ਪਟਿਆਲਾ ਦੇ ਸਿਹਤ ਵਿਭਾਗ ਦੀ ਮਿਨਿਸਟੀਰੀਅਲ ਸਰਵਿਸ ਕਾਡਰ ਅਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੀ ਨੁਮਾਇੰਦਗੀ ਸਬੰਧੀ ਇਕ ਅਹਿਮ ਮੀਟਿੰਗ ਅਤੇ ਚੋਣ ਪ੍ਰਕਿਰਿਆ ਕਰਵਾਈ ਗਈ। ਮੀਟਿੰਗ ਦੌਰਾਨ ਸਮੂਹ ਸਾਥੀਆਂ ਦੀ ਸਹਿਮਤੀ ਤੇ ਸਰਬਸੰਮਤੀ ਨਾਲ ਭੁਪਿੰਦਰ ਸਿੰਘ ਵਾਲੀਆ ਸੀਨੀਅਰ ਸਹਾਇਕ ਪ੍ਰਧਾਨ ਅਤੇ ਅਜੀਤਪਾਲ ਸਿੰਘ ਜੂਨੀਅਰ ਸਹਾਇਕ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਨਵ-ਨਿਯੁਕਤ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਹੱਕਾਂ, ਮਾਣ-ਸਨਮਾਨ ਅਤੇ ਜਾਇਜ਼ ਮੰਗਾਂ ਦੀ ਰਾਖੀ ਲਈ ਯੂਨੀਅਨ ਹਮੇਸ਼ਾ ਇੱਕਜੁਟ ਹੋ ਕੇ ਆਵਾਜ਼ ਬੁਲੰਦ ਕਰੇਗੀ ਅਤੇ ਕਿਸੇ ਵੀ ਸਾਥੀ ਨੂੰ ਸੇਵਾ ਸਬੰਧੀ ਦਰਪੇਸ਼ ਪ੍ਰਸ਼ਾਸਨਿਕ ਮੁਸ਼ਕਿਲ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਰਵਿੰਦਰ ਸ਼ਰਮਾ ਚੇਅਰਮੈਨ ਸੀ.ਪੀ.ਐਫ., ਸਤਵਿੰਦਰ ਸਿੰਘ ਪ੍ਰਧਾਨ ਮੈਡੀਕਲ ਐਜੂਕੇਸ਼ਨ ਵਿਭਾਗ ਤੇ ਜਤਿੰਦਰ ਕੰਬੋਜ ਪ੍ਰੈਸ ਸਕੱਤਰ ਪੰਜਾਬ ਵਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ।