ਹਰਵਿੰਦਰ ਸੰਧਾਰਸੀ ਨੂੰ ਮਿਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਹਰਵਿੰਦਰ ਸਿੰਘ ਸੰਧਾਰਸੀ ਨੂੰ ਮਿਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ
Publish Date: Fri, 20 Nov 2026 04:27 PM (IST)
Updated Date: Fri, 20 Nov 2026 04:31 PM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪਟਿਆਲਾ ਉੱਤਰੀ ਵੱਲੋਂ ਜਥੇਬੰਦੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਘਨੌਰ ਵਿਖੇ ਅਹਿਮ ਪਲੇਠੀ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਮੋਰਚੇ ਦੀ ਨਵੀਂ ਜ਼ਿਲ੍ਹਾ ਟੀਮ ਦਾ ਐਲਾਨ ਕਰਦਿਆਂ ਹਰਵਿੰਦਰ ਸਿੰਘ ਸੰਧਾਰਸੀ ਨੂੰ ਜਨਰਲ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਲਾਕੇ ਦੇ ਪਾਰਟੀ ਵਰਕਰਾਂ ’ਚ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਮੀਟਿੰਗ ਕਿਸਾਨ ਮੋਰਚਾ ਪਟਿਆਲਾ ਉੱਤਰੀ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਸਿੰਘ ਰਾਏਪੁਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪਟਿਆਲਾ ਦੇ ਪ੍ਰਭਾਰੀ ਰਸਪਿੰਦਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਐਲਾਨੀ ਗਈ ਨਵੀਂ ਟੀਮ ਅਨੁਸਾਰ ਤਜਿੰਦਰ ਸਿੰਘ ਰਾਏਪੁਰ ਜ਼ਿਲ੍ਹਾ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਗੁਲਾਬ ਸਿੰਘ ਕੋਹਲੇ ਮਾਜਰਾ, ਦਰਸ਼ਨ ਸਿੰਘ ਕੱਕੇਪੁਰ, ਗੁਰਜਿੰਦਰ ਸਿੰਘ ਕਰਨਪੁਰ, ਤਰਸੇਮ ਸਿੰਘ ਨਨਹੇੜਾ ਅਤੇ ਜਸਵੰਤ ਸਿੰਘ ਹੁਲਕਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਹਰਵਿੰਦਰ ਸਿੰਘ ਸੰਧਾਰਸੀ ਅਤੇ ਵਰਿੰਦਰ ਸਿੰਘ ਮਿਹੋਣ ਨੂੰ ਜਨਰਲ ਸਕੱਤਰ, ਪ੍ਰੇਮ ਚੰਦ ਭਟੇੜੀ ਤੇ ਹਰਜਿੰਦਰ ਸਿੰਘ ਸੁਰਲ ਕਲਾਂ ਨੂੰ ਸਕੱਤਰ, ਸੋਨੀ ਪਾਲ ਨਨਹੇੜਾ ਨੂੰ ਦਫ਼ਤਰ ਇੰਚਾਰਜ ਅਤੇ ਵਰਿੰਦਰ ਸਿੰਘ ਬਨਵਾੜੀ (ਰਾਜਪੁਰਾ) ਨੂੰ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਅਮਰੀਕ ਸਿੰਘ ਲਹਿਲਾਂ, ਦਲੇਰ ਸਿੰਘ ਨਨਹੇੜਾ ਅਤੇ ਹਰਪ੍ਰੀਤ ਸਿੰਘ ਸੁਧਰੋਰ ਨੂੰ ਕਾਰਜਕਾਰਨੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪਟਿਆਲਾ ਦੇ ਪ੍ਰਭਾਰੀ ਰਸਪਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਭੰਗੂ ਤੇ ਹੋਰ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਸਕੱਤਰ ਸਾਹਿਲ ਸੂਦ, ਮੰਡਲ ਸਕੱਤਰ ਜਸਵੀਰ ਸਿੰਘ ਲੱਖੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।