
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਨ ਸਰਕਾਰ ਵਲੋਂ ਕੀਤੇ ਕੰਮਾ ਦਾ ਜਨਤਾ ਆਪ ਹੀ ਕਰ ਰਹੀ ਪ੍ਰਚਾਰ- ਹਰਪਾਲ ਜੁਨੇਜਾ

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, •ਪਟਿਆਲਾ : ਸ਼ੇਰੇ ਪੰਜਾਬ ਮਾਰਕੀਟ ਵਿਖੇ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਵੱਲੋਂ ਪਹੁੰਚ ਕੇ ਵਪਾਰੀਆਂ ਤੇ ਇਲਾਕਾ ਵਾਸੀਆਂ ਨਾਲ ਲੋਕ ਮਿਲਣੀ ਕੀਤੀ। ਅੱਜ ਦੀ ਮੀਟਿੰਗ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ ਨੇ ਕੀਤਾ। ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਹਰ ਵਪਾਰੀ ਮਾਨ ਸਰਕਾਰ ਤੋਂ ਖੁਸ਼ ਹੈ। ਉਨ੍ਹਾਂ ਕਿਹਾ ਕੇ ਮਾਨ ਸਰਕਾਰ ਵਲੋਂ ਜੋ ਪੰਜਾਬੀਆਂ ਲਈ ਲੋਕ ਭਲਾਈ ਸਕੀਮਾ ਸ਼ੁਰੂ ਕੀਤੀਆਂ ਉਸ ਦਾ ਆਮ ਜਨਤਾ ਖੁਦ ਸਕੀਮਾਂ ਦੀ ਤਾਰੀਫ ਤੇ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਮਿਲਣੀ ’ਚ ਆਏ ਲੋਕ ਨੇ ਚੇਅਰਮੈਨ ਜੁਨੇਜਾ ਨੂੰ ਆਪਣੀਆਂ ਸਮੱਸਿਆ ਦੱਸੀਆਂ। ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ, ਗੁਰਵਿੰਦਰ ਸਿੰਘ ਓਐੱਸਡੀ ਪ੍ਰਿੰਸ ਲਾਂਬਾ ਤੇ ਸ਼ੇਰੇ ਪੰਜਾਬ ਮਾਰਕੀਟ ਦੇ ਵਪਾਰੀਆਂ ਵਲੋਂ ਰਮਨਦੀਪ ਸਿੰਘ ਚੱਡਾ ਦਾ ਆਮ ਆਦਮੀ ਪਾਰਟੀ ਵਲੋਂ ਖਤਰੀ ਬੋਰਡ ਦਾ ਚੇਅਰਮੈਨ ਲਾਉਂਣ ਦੀ ਖੁਸ਼ੀ ਵਿਚ ਸਨਮਾਨ ਕੀਤਾ। ਇਸ ਮੌਕੇ ਮੁਖਤਿਆਰ ਸਿੰਘ ਗਿੱਲ, ਜਸਪਾਲ ਧੀਮਾਨ, ਜਗਦੇਵ ਸਿੰਘ ਢੀਂਡਸਾ, ਭੁਪਿੰਦਰ ਸਿੰਘ, ਬੌਬੀ ਸਾਹਨੀ, ਹਰਸਿਮਰਨ ਸਿੰਘ ਸੰਨੀ, ਪ੍ਰਭਸਿਮਰਨ ਸਿੰਘ ਪਾਰਸ, ਜਸਵਿੰਦਰ ਸਿੰਘ ਰਿਮਪਾ, ਜਸਮੀਤ ਸਿੰਘ ਅਮਨ, ਯਾਦਵਿੰਦਰ ਸਿੰਘ, ਵਿਨੋਦ ਕੁਮਾਰ , ਗੋਇਲ ਸਾਹਿਬ, ਹਨੀ, ਤਰਵਿੰਦਰ ਸਿੰਘ ਬੇਦੀ, ਬਾਬੂ ਦੀਵਾਨ, ਅਮਨਦੀਪ ਸਿੰਘ, ਪੂਰੀ ਸਾਹਿਬ, ਚਾਵਲਾ ਸਾਹਿਬ ਆਦਿ ਹਾਜ਼ਰ ਸਨ ।