ਸਰਕਾਰ ਜਲਦ ਕਰੇ ਮੰਦਰ ਨਿਰਮਾਣ : ਕੋਰਜੀਵਾਲਾ
ਸਰਕਾਰ ਜਲਦ ਕਰੇ ਮੰਦਿਰ ਨਿਰਮਾਣ ਸ਼ੁਰੂ ਨਹੀਂ ਤਾਂ ਹੋਏਗਾ ਵੱਡਾ ਅੰਦੋਲਨ : ਕੋਰਜੀਵਾਲਾ
Publish Date: Wed, 18 Feb 2026 05:56 PM (IST)
Updated Date: Wed, 18 Feb 2026 06:00 PM (IST)

ਫੋਟੋ 18ਪੀਟੀਐਲ: 12 ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪ੍ਰਾਚੀਨ ਸ਼੍ਰੀ ਵਾਮਨ ਅਵਤਾਰ ਮੰਦਰ ਤੇ ਪਵਿੱਤਰ ਸਰੋਵਰ ਨੂੰ ਬਚਾਉਣ ਲਈ ਵੰਦੇ ਮਾਤਰਮ ਦਲ ਅਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਰਲ ਕੇ ਇਕ ਅੰਦੋਲਨ ਸ਼ੁਰੂ ਕੀਤਾ ਹੈ, ਜਿਸ ਵਿਚ 8 ਫਰਵਰੀ ਤੋਂ ਲਗਾਤਾਰ ਲੜੀਵਾਰ ਭੁੱਖ ਹੜਤਾਲ ਚੱਲ ਰਹੀ ਹੈ। ਇਸ ਅੰਦੋਲਨ ਨੂੰ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦਾ ਪਹਿਲੇ ਦਿਨ ਤੋਂ ਹੀ ਪੂਰਨ ਸਹਿਯੋਗ ਹੈ ਅਤੇ ਅੰਦੋਲਨ ਦੀ ਜੋ ਵੀ ਰੂਪ ਰੇਖਾ ਮੰਚ ਵੱਲੋਂ ਤਿਆਰ ਕੀਤੀ ਜਾਵੇਗੀ ਉਸ ਵਿਚ ਹਰ ਪੱਖ ਤੋਂ ਸਾਡੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜਲਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਇਕ ਮੈਮੋਰੈਂਡਮ ਸੌਂਪਿਆ ਜਾਏਗਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਸਾਰੀ ਦਸ਼ਾ ਦੀ ਜਾਣਕਾਰੀ ਦੇ ਕੇ ਮੰਗ ਕੀਤੀ ਜਾਵੇਗੀ ਕਿ ਜਲਦ ਤੋਂ ਜਲਦ ਹਿੰਦੂ ਧਰਮ ਦੀ ਪ੍ਰਾਚੀਨ ਧਰੋਹਰ ਨੂੰ ਬਚਾਉਣ ਲਈ ਸਰਕਾਰ ਪ੍ਰਸ਼ਾਸਨ ਨੂੰ ਸਖਤੀ ਨਾਲ ਆਰਡਰ ਜਾਰੀ ਕਰੇ। ਅੱਜ 11ਵੇਂ ਦਿਨ ਵਿੱਚ ਭੁੱਖ ਹੜਤਾਲ ਸ਼ਾਮਿਲ ਹੋ ਗਈ ਸਾਬਕਾ ਚੇਅਰਮੈਨ ਹਰਿੰਦਰ ਪਾਲ ਸ਼ਰਮਾ ਕੋਰਜੀਵਾਲਾ, ਪ੍ਰਧਾਨ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਆਪਣੀ ਟੀਮ ਜਿਸ ਵਿੱਚ ਭੂਸ਼ਣ ਸ਼ਰਮਾ, ਬ੍ਰਿਜ ਭੂਸ਼ਣ ਅਤਰੀ, ਸੁਨੀਤਾ ਅਤਰੀ, ਅਜੈ ਕੁਮਾਰ ਪ੍ਰਧਾਨ ਆਈ ਟੀ ਵਿੰਗ ਦੇਵੀਗੜ , ਚੰਨੂ ਪ੍ਰਧਾਨ ਦੇਵੀਗੜ , ਧਰਮਪਾਲ ਸ਼ਰਮਾ ਰਾਏਪੁਰ ਮੰਡਲਾਂ , ਗਿਆਨ ਚੰਦ, ਰਾਜਕੁਮਾਰ ਡਕਾਲਾ, ਮੋਹਨ ਲਾਲ ਬਾਂਸਲ ,ਰਾਣੀ, ਲਲਿਤ ਸ਼ਰਮਾ, ਜਨਕ ਰਾਜ ਸਿੰਗਲਾ, ਰਜਨੀਸ਼ ਸਿੰਗਲਾ, ਨੀਰਜ ਸਿੰਗਲਾ, ਦੇਵ ਪ੍ਰੀਆ ਮੁਖਰਜੀ, ਭਾਵਨਾ ਪਾਠਕ, ਸੰਜੀਵ ਸ਼ਰਮਾ ਰਾਏਪੁਰ ਮੰਡਲਾਂ, ਤਰਨਜੀਤ ਸ਼ਰਮਾ ਜੋੜੀਆਂ ਭੱਠੀਆਂ, ਵਿਨੋਦ ਭਟਨਾਗਰ, ਸੰਜੀਵ ਸ਼ਰਮਾ ਅਹਿਰੂ ਕਲਾਂ ਆਪਣੇ ਸਾਥੀਆਂ ਸਮੇਤ ਧਰਨੇ ਵਿਚ ਬਾਜ਼ਾਰ ਤੋਂ ਰੋਸ ਮਾਰਚ ਕਰਦੇ ਹੋਏ ਪਹੁੰਚੇ ਤੇ ਜ਼ੋਰਦਾਰ ਭਾਸ਼ਣ ਨਾਲ ਹਰਿੰਦਰ ਪਾਲ ਸ਼ਰਮਾ ਨੇ ਜਿੱਥੇ ਭੁੱਖ ਹੜਤਾਲੀਆਂ ਦਾ ਹੌਸਲਾ ਵਧਾਇਆ ਉਥੇ ਹੀ ਪ੍ਰਧਾਨ ਅਨੁਰਾਗ ਸ਼ਰਮਾ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਮੰਚ ਕਹੇਗਾ ਉਸ ਤਰ੍ਹਾਂ ਬ੍ਰਾਹਮਣ ਸਮਾਜ ਪੂਰੇ ਪੰਜਾਬ ਵਿੱਚ ਤੁਹਾਡੇ ਸਮਰਥਨ ਵਿਚ ਆਏਗਾ। ਅਸੀਂ ਪ੍ਰਸ਼ਾਸਨ ਦੇ ਮਾੜੇ ਵਤੀਰੇ ਦੀ ਸੂਚਨਾ ਹਰ ਪਾਸੇ ਪਹੁੰਚਾਵਾਂਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇਸ ਮਾਮਲੇ ਵਿਚ ਦਖਲ ਦੇਣ ਅਤੇ ਜਲਦ ਤੋਂ ਜਲਦ ਸਨਾਤਨ ਦੀ ਇਸ ਧਰੋਹਰ ਨੂੰ ਬਚਾਉਣ ਲਈ ਅੱਗੇ ਆਉਣ।