ਵਿਸ਼ਵਕਰਮਾ ਜੈਅੰਤੀ ਮੌਕੇ ਧੀਮਾਨ ਵੱਲੋਂ ਝੰਡਾ ਝੜਾਉਣ ਦੀ ਰਸਮ ਕੀਤੀ ਅਦਾ ਵਿਸ਼ਵਕਰਮਾ ਜੈਯੰਤੀ ਮੌਕੇ ਹਰਦੀਪ ਧੀਮਾਨ ਵੱਲੋਂ ਝੰਡਾ ਝੜਾਉਣ ਦੀ ਰਸਮ ਕੀਤੀ ਅਦਾ
Publish Date: Mon, 09 Nov 2026 05:12 PM (IST)
Updated Date: Mon, 09 Nov 2026 05:14 PM (IST)
ਫੋਟੋ 9ਪੀਟੀਐਲ: 11: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੁਰਾਣਾ ਰਾਜਪੁਰਾ ਸਥਿਤ ਵਿਸ਼ਵਕਰਮਾ ਮੰਦਿਰ ਵਿਖੇ ਵਿਸ਼ਵਕਰਮਾ ਮੰਦਰ ਕਮੇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਮੋਨੀ ਦੀ ਦੇਖਰੇਖ ਹੇਠ ਭਗਵਾਨ ਵਿਸ਼ਵਕਰਮਾ ਜੈੰਯਤੀ ਬੜੀ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਉੱਤੇ ਉਦਯੋਗਪਤੀ ਹਰਦੀਪ ਧੀਮਾਨ ਸੀ.ਐਮ.ਸੀ ਟੈਕ ਸਰਵਿਸ ਰਾਜਪੁਰਾ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਵੱਲੋਂ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਮੋਨੀ, ਰਾਜੀਵ ਡੀਸੀ, ਬਲਰਾਜ ਸਹਾਰਨ, ਸੁਖਵਿੰਦਰ ਸਿੰਘ ਸੁੱਖਾ, ਨਰਿੰਦਰ ਸਿੰਘ ਸਮੇਤ ਹੋਰਨਾਂ ਦੇ ਵੱਲੋਂ ਮੁੱਖ ਮਹਿਮਾਨ ਹਰਦੀਪ ਧੀਮਾਨ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਮੁੱਖ ਮਹਿਮਾਨ ਹਰਦੀਪ ਧੀਮਾਨ ਦੇ ਵੱਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਭਗਵਾਨ ਵਿਸ਼ਵਕਰਮਾ ਜੀ ਨੂੰ ਅੱਜ ਦੀ ਚਲ ਰਹੀਆਂ ਤਕਨੀਕਾਂ, ਕਾਰੀਗਰੀ, ਵਿਗਿਆਨ ਅਤੇ ਸ਼ਿਲਪਕਲਾ ਦਾ ਜਨਮਦਾਤਾ ਦੱਸਿਆ। ਉਨ੍ਹਾਂ ਵੱਲੋਂ ਸਮੂਹ ਸੰਗਤਾਂ ਨੂੰ ਦਰਸਾਏ ਮਾਰਗ ਤੇ ਚਲ੍ਹਣ ਲਈ ਪ੍ਰੇਰਿਆ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਦੌਰਾਨ ਮੰਦਰ ਦੇ ਵਿੱਚ ਹਵਨ ਯੱਗ ਤੋਂ ਉਪਰੰਤ ਵਿਸ਼ਵਕਰਮਾ ਪੁਰਾਣ ਜੀ ਦੇ ਭੋਗ ਪਾਏ ਗਏ ਅਤੇ ਜੀਵਨ ਪੂਰੀ ਤੇ ਰਤਨ ਪੁਰੀ ਦੇ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਗੁਣਗਾਨ ਕੀਤਾ। ਇਸ ਸਮਾਗਮ ਵਿੱਚ ਸੰਗਤਾਂ ਲੰਮੀਆਂ ਕਤਾਰਾਂ ਦੇ ਵਿੱਚ ਵਿਸ਼ਵਕਰਮਾ ਮੰਦਿਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਸਨ। ਅਖੀਰ ਮੰਦਰ ਕਮੇਟੀ ਦੇ ਵੱਲੋਂ ਮੁੱਖ ਮਹਿਮਾਨ ਹਰਦੀਪ ਧੀਮਾਨ ਸਮੇਂਤ ਅਮਨ ਧੀਮਾਨ, ਸੁਰਿੰਦਰ ਸਿੰਘ, ਜੁਗਰਾਜ ਸਿੰਘ, ਐਮਐਸ ਬਾਜਵਾ, ਕੁਲਦੀਪ ਸਿੰਘ, ਜਸਵੰਤ ਸਿੰਘ, ਹਰਸ਼ ਕੁਮਾਰ, ਦਿਲਬਾਗ ਸਿੰਘ, ਗੁਰਦੇਵ ਸਿੰਘ ਅਤੇ ਗੁਰਮੀਤ ਸਿੰਘ ਨੂੰ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਸਿੰਘ ਬਾਹਰਾ, ਜਸਮੇਰ ਸਿੰਘ ਭੱਲਾ, ਸ਼ਿਵ ਕੁਮਾਰ ਭੂਰਾ, ਸਵਰਨ ਸਿੰਘ ਬਾਹਰਾ, ਸਤੀਸ਼ ਕੁਮਾਰ, ਹਰੀਸ਼ ਜਾਂਸਲਾ, ਜੈਪਾਲ ਟੋਨੀ ਸਮੇਤ ਵਿਸ਼ਵਕਰਮਾ ਕਮੇਟੀ ਦੇ ਮੈਂਬਰ ਹਾਜ਼ਰ ਸਨ।