
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਰ ਸਹਾਇ ਸੇਵਾ ਦਲ ਵੱਲੋਂ ਲੋੜਵੰਦ ਧੀਆਂ-ਭੈਣਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਹਰ ਸਹਾਇ ਸੇਵਾ ਦਲ ਵੱਲੋਂ ਰੱਖੜ ਪੁੰਨਿਆਂ ਦੇ ਪਵਿੱਤਰ ਤਿਉਹਾਰ ਮੌਕੇ ਵਿਸ਼ੇਸ਼ ਉਪਰਾਲਾ ਕਰਦਿਆਂ ਲੋੜਵੰਦ ਧੀਆਂ-ਭੈਣਾਂ ਨਾਲ ਰੱਖੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭੈਣਾਂ ਦੀ ਕਲਾਈ ’ਤੇ ਰੱਖੜੀ ਬੰਨ੍ਹ ਕੇ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਸਤਿਕਾਰ ਦਾ ਸੰਦੇਸ਼ ਦਿੱਤਾ ਗਿਆ। ਸੇਵਾ ਦਲ ਦੇ ਮੈਂਬਰਾਂ ਨੇ ਕਿਹਾ ਕਿ ਰੱਖੜੀ ਸਿਰਫ਼ ਕੱਚੇ ਧਾਗੇ ਦਾ ਬੰਧਨ ਨਹੀਂ, ਸਗੋਂ ਇਹ ਆਪਸੀ ਵਿਸ਼ਵਾਸ, ਪਿਆਰ, ਸਤਿਕਾਰ ਅਤੇ ਆਪਣੀਆਂ ਭੈਣਾਂ ਪ੍ਰਤੀ ਫਰਜ਼ ਨਿਭਾਉਣ ਦੀ ਪ੍ਰੇਰਣਾ ਦਿੰਦੀ ਹੈ। ਰੱਖੜੀ ਦਾ ਤਿਉਹਾਰ ਸਾਨੂੰ ਸਮਾਜ ਵਿਚ ਧੀਆਂ-ਭੈਣਾਂ ਦਾ ਸਤਿਕਾਰ ਕਰਨ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣ ਦਾ ਸੰਦੇਸ਼ ਦਿੰਦਾ ਹੈ। ਪੁਰਾਣੇ ਬਜ਼ੁਰਗ ਵੀ ਕਹਿੰਦੇ ਹਨ ਕਿ ਜਿਸ ਘਰ ਵਿੱਚ ਧੀਆਂ-ਭੈਣਾਂ ਦਾ ਸਤਿਕਾਰ ਹੁੰਦਾ ਹੈ, ਉੱਥੇ ਹਮੇਸ਼ਾ ਖੁਸ਼ਹਾਲੀ ਅਤੇ ਬਰਕਤ ਬਣੀ ਰਹਿੰਦੀ ਹੈ। ਇਸੇ ਸੋਚ ਤਹਿਤ ਹਰ ਸਹਾਇ ਸੇਵਾ ਦਲ ਵੱਲੋਂ ਇੱਕ ਲੋੜਵੰਦ ਭੈਣ ਦੀ ਮਦਦ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਹ ਭੈਣ ਅਬਚਲ ਨਗਰ ਤੋਂ ਪੌਲੋ ਗਰਾਊਂਡ ਤੱਕ ਖੇਡਾਂ ਵਿੱਚ ਭਾਗ ਲੈਣ ਲਈ ਕਈ ਵਾਰ ਪੈਦਲ ਜਾਂਦੀ ਸੀ ਅਤੇ ਕਦੇ-ਕਦਾਈਂ ਰਿਕਸ਼ੇ ਦਾ ਸਹਾਰਾ ਲੈਣਾ ਪੈਂਦਾ ਸੀ। ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਸੇਵਾ ਦਲ ਵੱਲੋਂ ਸਾਈਕਲ ਭੇਟ ਕੀਤੀ ਗਈ। ਇਸ ਸੇਵਾ ਕਾਰਜ ਵਿਚ ਡਾ. ਦੀਪ ਸਿੰਘ, ਗੁਰੂ ਨਾਨਕ ਦੇਵ ਡੈਂਟਲ ਕੇਅਰ, ਫੈਕਟਰੀ ਏਰੀਆ, ਉਪਕਾਰ ਨਗਰ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ। ਇਸ ਮੌਕੇ ਹਿੰਮਤ ਸ਼ਰਮਾ, ਮਨਜੀਤ ਚਿੱਤਰਕਾਰ ਵਾਰਡ ਨੰਬਰ 20, ਕੋਮਲ ਕੁਮਾਰ ਹੈਪੀ ਕਰਿਆਨਾ ਸਟੋਰ, ਹਰਮਨਪ੍ਰੀਤ ਸਿੰਘ, ਨਰਿੰਦਰ ਸਿੰਘ ਅਤੇ ਸੇਵਾ ਦਲ ਦੇ ਹੋਰ ਮੈਂਬਰ ਹਾਜ਼ਰ ਸਨ।