- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਨਾਮ ਸਿੰਘ ਚੌਹਾਨ ਨੂੰ ਪ੍ਰਧਾਨ ਅਤੇ ਕੁਲਵੰਤ ਰਿਖੀ ਨੂੰ ਜਨਰਲ ਸਕੱਤਰ ਬਣੇ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੰਜਾਬੀ ਸਾਹਿਤ ਸਭਾ ਪਾਤੜਾਂ (ਰਾਜਿ) ਪੰਜਾਬ ਦਾ ਜਨਰਲ ਇਜਲਾਸ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੇ ਮੀਟਿੰਗ ਹਾਲ ਵਿਚ ਕੁਲਵੰਤ ਰਿਖੀ ਤੇ ਅਨੀਤਾ ਅਰੋੜਾ ਦੀ ਪ੍ਰਧਾਨਗੀ ਹੇਠ ਹੋਇਆ। ਮੀਟਿੰਗ ’ਚ ਸਮੁੱਚੇ ਹਾਊਸ ਦੀ ਪ੍ਰਵਾਨਗੀ ਨਾਲ ਸਭਾ ਦੀ ਪੰਜ ਮੈਂਬਰੀ ਕਮੇਟੀ ਰੱਦ ਕਰਕੇ ਸਰਬਸੰਮਤੀ ਨਵੀਂ ਚੋਣ ਕੀਤੀ ਗਈ। ਮੀਟਿੰਗ ਵਿਚ ਸਭਾ ਦੇ ਸਰਪਰਸਤ ਬਾਜ ਸਿੰਘ ਮਹਿਲੀਆ, ਮਾਸਟਰ ਸਲਾਹਕਾਰ ਹਰਦੇਵ ਸਿੰਘ ਪ੍ਰੀਤ, ਪ੍ਰਧਾਨ ਗੁਰਨਾਮ ਸਿੰਘ ਚੌਹਾਨ, ਸੀਨੀਅਰ ਮੀਤ ਪ੍ਰਧਾਨ ਪ੍ਰਿੰ ਗੁਰਨਾਮ ਸਿੰਘ ਜੱਜ, ਮੀਤ ਪ੍ਰਧਾਨ ਅਨੀਤਾ ਅਰੋੜਾ, ਜਨਰਲ ਸਕੱਤਰ ਕੁਲਵੰਤ ਰਿਖੀ, ਸਕੱਤਰ ਪ੍ਰੇਮ ਸਿੰਘ ਮੌਲਵੀਵਾਲਾ, ਖ਼ਜ਼ਾਨਚੀ ਜਤਿਨ ਬੱਤਰਾ, ਪ੍ਰੈਸ ਸਕੱਤਰ ਬ੍ਰਿਸ਼ਭਾਨ ਬੁਜਰਕ, ਕਾਰਜਕਾਰਨੀ ਮੈਂਬਰ ਕਿਰਨ ਸਿੰਗਲਾ, ਭਪਿੰਦਰਜੀਤ ਸਿੰਘ ਮੌਲਵੀਵਾਲਾ ਤੇ ਵਿਰਕ ਨੂਰਪੁਰੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਇਸ ਉਪਰੰਤ ਪੰਜਾਬੀ ਦੇ ਉੱਘ ਖੱਬੇ ਪੱਖੀ ਆਗੂ, ਬੇਬਾਕ ਲੇਖਕ ਤੇ ਚਿੰਤਕ ਚੰਦ ਸਿੰਘ ਚੰਦ ਫਤਿਹਪੁਰੀ ਦੀ ਮੌਤ ਉੱਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਰਚਨਾਵਾਂ ਦੇ ਦੌਰ ’ਚ ਸਾਹਿਤਕਾਰ ਸਟੇਟ ਐਵਾਰਡੀ ਬਾਜ ਸਿੰਘ ਮਹਿਲੀਆ ਤੇ ਮਾਸਟਰ ਹਰਦੇਵ ਸਿੰਘ ਨੇ ਮਿੰਨੀ ਕਹਾਣੀ ਪੇਸ਼ ਕੀਤੀ, ਸ਼੍ਰੀਮਤੀ ਕਿਰਨ ਸਿੰਗਲਾ ਨੇ ਬਾਜ ਸਿੰਘ ਮਹਿਲੀਆ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ