ਸ਼੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਲਈ ਪਹਿਲੀ ਬੱਸ ਰਵਾਨਾ
ਸ਼੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨਾਂ ਲਈ ਪਹਿਲੀ ਬੱਸ ਰਵਾਨਾ
Publish Date: Sun, 29 Mar 2026 05:26 PM (IST)
Updated Date: Sun, 29 Mar 2026 05:27 PM (IST)
ਫੋਟੋ 29ਪੀਟੀਐਲ: 15 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸ਼ਹਿਰ ਨਾਭਾ ਵਿਖੇ ਸਥਿਤ ਸ਼੍ਰੀ ਖਾਟੂ ਸ਼ਿਆਮ ਮੰਦਿਰ ਬੱਸ ਸਟੈਂਡ ਤੋਂ ਗੀਤੂ ਮੋਦਗਿਲ ਦੀ ਅਗਵਾਈ ਵਿਚ 58 ਮੈਂਬਰਾਂ ਦਾ ਜਥਾ ਸ਼੍ਰੀ ਖਾਟੂ ਸ਼ਾਮ ਜੀ, ਸ਼੍ਰੀ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਬੱਸ ਨੂੰ ਝੰਡੀ ਦੇਣ ਦੀ ਰਸਮ ਐੱਮਐਲਏ ਨਾਭਾ ਗੁਰਦੇਵ ਸਿੰਘ ਦੇਵ ਮਾਨ ਅਤੇ ਖੂਨਦਾਨ ਖੇਤਰ ’ਚ ਮੋਹਰੀ ਖੂਨਦਾਨੀ ਸਟੇਂਟ ਐਵਾਰਡੀ ਹਰਸ਼ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਗੀਤੂ ਮੋਦਗਿਲ ਦੀ ਸਾਰੀ ਟੀਮ ਦਾ ਹਮੇਸ਼ਾ ਧਾਰਮਿਕ ਕੰਮਾਂ ਵਿਚ ਹਿੱਸਾ ਲੈਣਾ ਬਹੁਤ ਚੰਗਾ ਕਦਮ ਹੈ। ਇਸ ਮੌਕੇ ਰੇਣੁ ਮਹਿਰਾ ਅਤੇ ਕੋਮਲ ਰਾਣੀ ਆਂਗਨਵਾੜੀ ਵੱਲੋ ਸਾਰੇ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਭਗਤਾਂ ਲਈ ਪਾਣੀ ਦੀ ਸੇਵਾ ਗੋਪਾਲ ਕੁਮਾਰ ਨਿਊ ਰਾਧਾ ਰਾਣੀ ਪ੍ਰਭਾਤ ਫੇਰੀ ਵੱਲੋ ਨਿਭਾਈ ਗਈ।