ਸਰਕਾਰੀ ਸੈਕੰਡਰੀ ਸਕੂਲ ਜਖੇਪਲ ਵਿਖ਼ੇ ਕਿਤਾਬਾਂ ਦੀ ਘੁੰਢ ਚੁਕਾਈ ਕਰਵਾਈ
ਸਰਕਾਰੀ ਸੈਕੰਡਰੀ ਸਕੂਲ ਜਖੇਪਲ ਵਿਖ਼ੇ ਕਿਤਾਬਾਂ ਦੀ ਘੁੰਢ ਚੁਕਾਈ ਕਰਵਾਈ
Publish Date: Thu, 22 Jan 2026 03:53 PM (IST)
Updated Date: Fri, 23 Jan 2026 04:01 AM (IST)

ਮੋਬਾਈਲ ਵਰਗੀਆਂ ਅਲਾਮਤਾਂ ਤੋਂ ਖਹਿੜ੍ਹਾ ਛੁਡਾਉਣ ਲਈ ਸਾਹਿਤ ਪੜ੍ਹਨਾ ਜ਼ਰੂਰੀ : ਮੁਨੀਸ਼ ਕੁਮਾਰ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ : ਪਰਗਟ ਮਹਿਤਾ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖ਼ੇਪਲ ਵਿੱਚ ਸਮਾਗਮ ਦੌਰਾਨ 11ਵੀਂ ਜਮਾਤ ਦੀ ਵਿਦਿਆਰਥਣ ਜੋਤੀ ਕੌਰ ਦਾ ਦੂਜਾ ਬਾਲ ਕਾਵਿ ਸੰਗ੍ਰਹਿ ਹਿੰਮਤ ਕਰੀਂ ਜ਼ਰੂਰ ਅਤੇ ਇੱਕ 25 ਵਿਦਿਆਰਥੀਆਂ ਦਾ ਸਾਂਝਾ ਬਾਲ ਕਾਵਿ ਸੰਗ੍ਰਹਿ ਤਾਰਿਆਂ ਦੀ ਝਿਲਮਲ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਸੇਵਾ ਮੁਕਤ ਪ੍ਰਿੰਸੀਪਲ ਡਾ. ਇਕਬਾਲ ਸਿੰਘ ਸਕਰੋਦੀ ਵਿਸ਼ੇਸ਼ ਤੌਰ ਤੇ ਪਹੁੰਚੇ ਇਹਨਾਂ ਨੂੰ ਇਹਨਾਂ ਕਿਤਾਬਾਂ ਨੂੰ ਤਿਆਰ ਕਰਤਾ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਵਾਲੇ ਪ੍ਰਗਟ ਮਹਿਤਾ ਪ੍ਰਾਇਮਰੀ ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ ਇਸ ਕਰਕੇ ਇਕ ਲੇਖਣੀ ਕਲਾ ਨਾਲ ਹੀ ਆਪਾਂ ਇਹਨਾਂ ਨੂੰ ਪੰਜਾਬੀ ਨਾਲ ਜੋੜ ਸਕਦੇ ਹਾਂ।ਉਹਨਾਂ ਨੇ ਕਵਿਤਾ ਲਿਖਣ ਦੀਆਂ ਬਰੀਕੀਆਂ ਬਾਰੇ ਵੀ ਵਿਦਿਆਰਥੀਆਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਡਾ. ਇਕਬਾਲ ਸਿੰਘ ਸਕਰੌਦੀ ਨੇ ਆਪਣੇ ਵਿਚਾਰਾਂ ਨਾਲ ਬਹੁਤ ਹੀ ਸਾਹਿਤਕ ਵਿਚਾਰਾਂ ਅਤੇ ਰੋਚਕ ਕਹਾਣੀਆਂ ਸੁਣਾ ਕੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਦਾ ਪਾਠ ਪੜਾਇਆ।ਇਹ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਵਿਦਿਆਰਥੀਆਂ ਲਈ ਲਾਹੇਵੰਦ ਰਿਹਾ।ਇਸ ਮੌਕੇ ਸਕੂਲ ਇੰਚਾਰਜ ਮਨੀਸ਼ ਵਰਮਾ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਸੱਜਣਾ ਨੂੰ ਜੀ ਆਇਆ ਨੂੰ ਕਿਹਾ ਅਤੇ ਉਹਨਾਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਸਾਹਿਤ ਇਕ ਅਜਿਹੀ ਚੀਜ਼ ਰੁਚੀ ਹੈ ਜਿਸ ਨਾਲ ਅਸੀਂ ਮੋਬਾਈਲ ਵਰਗੀਆਂ ਅਲਾਮਤਾਂ ਤੋਂ ਖਹਿੜ੍ਹਾ ਛੁਡਾ ਸਕਦੇ ਹਾਂ।ਸਟੇਜ ਸਕੱਤਰ ਦੀ ਭੂਮਿਕਾ ਕੁਲਵਿੰਦਰ ਸਿੰਘ ਮੋਹਲ ਵੱਲੋਂ ਬਾਖੂਬੀ ਨਿਭਾਈ।