- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕੌਮ ਦਾ ਨਵਾਂ ਪ੍ਰੀ-ਪੇਡ (ਰੀਚਾਰਜ) ਸਿਸਟਮ ਸਰਕਾਰੀ ਮਹਿਕਮਿਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਸਮੇਂ ਸਿਰ ਰੀਚਾਰਜ ਨਾ ਹੋਣ ਕਾਰਨ ਪਿਛਲੇ ਦਿਨਾਂ ਵਿੱਚ ਕਈ ਸਰਕਾਰੀ ਸਕੂਲਾਂ ਅਤੇ ਸੇਵਾ ਕੇਂਦਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ। ਅਸਲ ’ਚ ਸਮਾਰਟ ਮੀਟਰਿੰਗ ਸਿਸਟਮ ਲਾਗੂ ਹੋਣ ਨਾਲ ਹੁਣ ਲਾਈਨਮੈਨ ਜਾਂ ਫੀਲਡ ਸਟਾਫ਼ ਨੂੰ ਘਰ-ਘਰ ਜਾਂ ਦਫ਼ਤਰਾਂ ਵਿੱਚ ਜਾ ਕੇ ਕੁਨੈਕਸ਼ਨ ਕੱਟਣ ਦੀ ਲੋੜ ਨਹੀਂ ਪੈਂਦੀ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਪਾਵਰਕੌਮ ਦਾ ਨਵਾਂ ਪ੍ਰੀ-ਪੇਡ (ਰੀਚਾਰਜ) ਸਿਸਟਮ ਸਰਕਾਰੀ ਮਹਿਕਮਿਆਂ ਲਈ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਸਮੇਂ ਸਿਰ ਰੀਚਾਰਜ ਨਾ ਹੋਣ ਕਾਰਨ ਪਿਛਲੇ ਦਿਨਾਂ ਵਿੱਚ ਕਈ ਸਰਕਾਰੀ ਸਕੂਲਾਂ ਅਤੇ ਸੇਵਾ ਕੇਂਦਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ। ਅਸਲ ’ਚ ਸਮਾਰਟ ਮੀਟਰਿੰਗ ਸਿਸਟਮ ਲਾਗੂ ਹੋਣ ਨਾਲ ਹੁਣ ਲਾਈਨਮੈਨ ਜਾਂ ਫੀਲਡ ਸਟਾਫ਼ ਨੂੰ ਘਰ-ਘਰ ਜਾਂ ਦਫ਼ਤਰਾਂ ਵਿੱਚ ਜਾ ਕੇ ਕੁਨੈਕਸ਼ਨ ਕੱਟਣ ਦੀ ਲੋੜ ਨਹੀਂ ਪੈਂਦੀ।
ਜਿਵੇਂ ਹੀ ਬਿੱਲ ਭਰਨ ਦੀ ਆਖਰੀ ਮਿਤੀ ਲੰਘਦੀ ਹੈ ਜਾਂ ਮੀਟਰ ਵਿੱਚ ਤੈਅ ਕੀਤਾ ਰੀਚਾਰਜ ਬੈਲੇਂਸ ਖ਼ਤਮ ਹੁੰਦਾ ਹੈ, ਸਿਸਟਮ ਆਪਣੇ-ਆਪ ਬਿਜਲੀ ਦੀ ਸਪਲਾਈ ਬੰਦ ਕਰ ਦਿੰਦਾ ਹੈ। ਬਿੱਲ ਦਾ ਭੁਗਤਾਨ ਹੁੰਦੇ ਹੀ ਸਪਲਾਈ ਆਪਣੇ-ਆਪ ਬਹਾਲ ਵੀ ਹੋ ਜਾਂਦੀ ਹੈ। ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ, ਐੱਮ.ਈ. ਲੈਬਾਂ ਤੋਂ ਜਾਰੀ ਕੀਤੇ ਗਏ ਸਮਾਰਟ ਮੀਟਰਾਂ ਵਿੱਚੋਂ ਵੱਡੀ ਗਿਣਤੀ ਮੀਟਰ ਖਪਤਕਾਰਾਂ ਦੇ ਘਰਾਂ ਅਤੇ ਸਰਕਾਰੀ ਥਾਵਾਂ 'ਤੇ ਲਗਾਏ ਜਾ ਚੁੱਕੇ ਹਨ।