
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ 'ਚ ਲੜਕੀਆਂ ਦੇ ਗੱਤਕੇ ਮੁਕਾਬਲੇ ਕਰਵਾਏ ਗਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/19 ਲੜਕੀਆਂ ਦੇ ਗਤਕੇ ਦੇ ਮੁਕਾਬਲੇ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਉਚੇਰੇ ਤੌਰ ’ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਅੰਡਰ 14 ਦੇ ਮੁਕਾਬਲਿਆਂ ਵਿਚ ਘਨੌਰ ਜ਼ੋਨ ਨੇ ਪਹਿਲਾ, ਨਾਭਾ ਜ਼ੋਨ ਨੇ ਦੂਸਰਾ ਤੇ ਪਟਿਆਲਾ ਜ਼ੋਨ-2 ਨੇ ਤੀਸਰਾ, ਅੰਡਰ 19 ਦੇ ਮੁਕਾਬਲਿਆਂ ਵਿਚ ਘਨੌਰ ਜ਼ੋਨ ਨੇ ਪਹਿਲਾ, ਰਾਜਪੁਰਾ ਜ਼ੋਨ ਨੇ ਦੂਸਰਾ, ਪਟਿਆਲਾ ਜ਼ੋਨ-2 ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਅਮਨਿੰਦਰ ਸਿੰਘ ਜ਼ੋਨਲ ਸਕੱਤਰ ਪਟਿਆਲਾ ਜ਼ੋਨ-1, ਜਸਵਿੰਦਰ ਸਿੰਘ ਚੱਪੜ (ਕਨਵੀਨਰ ਗੱਤਕਾ ਤੇ ਜ਼ੋਨਲ ਸਕੱਤਰ ਘਨੌਰ), ਡਾ. ਰਾਜਿੰਦਰ ਸੈਣੀ (ਜ਼ੋਨਲ ਸਕੱਤਰ ਰਾਜਪੁਰਾ),ਰਕੇਸ਼ ਕੁਮਾਰ (ਖ਼ਜ਼ਾਨਚੀ, ਜ਼ੋਨ-1), ਮਨਿੰਦਰ ਸਿੰਘ ਗੱਤਕਾ ਕੋਚ, ਮਨਵਿੰਦਰ ਸਿੰਘ, ਦਲਵਿੰਦਰ ਸਿੰਘ, ਦਰਸ਼ਨ ਕੌਰ, ਜਸਪਾਲ ਕੌਰ, ਮਨਜੀਤ ਸਿੰਘ, ਗੁਰਨਾਮ ਕੌਰ, ਬੇਅੰਤ ਕੌਰ, ਚਰਨਜੀਤ ਸਿੰਘ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।