ਨਾਭਾ ਜ਼ੋਨਲ ਐਥਲੈਟਿਕ ’ਚ ਜੀਬੀਆਈ ਐੱਸ ਰਿਹਾ ਪਹਿਲੇ ਸਥਾਨ 'ਤੇ
ਨਾਭਾ ਜ਼ੋਨਲ ਐਥਲੈਟਿਕ ਵਿੱਚ ਜੀ.ਬੀ.ਆਈ ਐੱਸ. ਰਿਹਾ ਪਹਿਲੇ ਸਥਾਨ 'ਤੇ
Publish Date: Tue, 29 Sep 2026 04:21 PM (IST)
Updated Date: Tue, 29 Sep 2026 04:24 PM (IST)
ਫੋਟੋ 29ਪੀਟੀਐਲ: 8: ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਨਾਭਾ ਜ਼ੋਨਲ ਐਥਲੈਟਿਕ 2026-27 ਵਿਚ ਨਾਭਾ ਸਥਿਤ ਜੀ.ਬੀ. ਇੰਟਰਨੈਸ਼ਨਲ ਸਕੂਲ ਨੇ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੀ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲਾ ਸਥਾਨ ਹਾਸਲ ਕਰਕੇ ਜੀ.ਬੀ. ਪਰਿਵਾਰ ਨੂੰ ਮਾਣ ਮਹਿਸੂਸ ਕਰਵਾਇਆ। ਜ਼ਿਕਰਯੋਗ ਹੈ ਕਿ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ਤੇ ਜੀ ਬੀ ਆਈ ਐੱਸ ਦੇ 19 ਵਿਦਿਆਰਥੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੋਣ ਹੋਈ। ਇਸ ਮੁਕਾਬਲੇ ਵਿੱਚ ਨਾਭਾ ਸ਼ਹਿਰ ਦੇ 70 ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵੱਖ-ਵੱਖ ਐਥਲੈਟਿਕ ਮੁਕਾਬਲਿਆਂ ਵਿੱਚ ਜੀ ਬੀ ਆਈ ਐੱਸ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਮਿਹਨਤ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 53 ਤਮਗੇ ਜਿੱਤ ਕੇ ਨਾਭਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜੀ ਬੀ ਆਈ ਐੱਸ ਨੇ 15 ਸੋਨ ਤਮਗੇ, 16 ਚਾਂਦੀ ਦੇ ਤਮਗੇ ਅਤੇ 22 ਕਾਂਸੀ ਦੇ ਤਮਗੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸ ਸ਼ਾਨਦਾਰ ਉਪਲਬਧੀ ਤੇ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਨੇ ਖਿਡਾਰੀਆਂ, ਮਾਪਿਆਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦਾ ਨਤੀਜਾ ਹੈ।