- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੌਰਵ ਸੰਧੂ ਨੇ ਹਲਕਾ ਸਨੌਰ ’ਚ ਕਰਜ਼ਾ ਮੁਕਤੀ ਅਭਿਆਨ ਦੀ ਕੀਤੀ ਸ਼ੁਰੂਆਤ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ’ਚ ਕਰਜ਼ਾ ਮੁਕਤੀ ਅਭਿਆਨ ਦੀ ਸ਼ੁਰੂਆਤ ਜੇਕਰ ਸਰਕਾਰ ਦੇਸ਼ ਦੇ ਧਨਾਡ਼ ਅਡਾਨੀ ਅਬਾਨੀ ਦੇ ਅਰਬਾਂ ਰੁਪਏ ਦੇ ਕਰਜ਼ੇ ਮੁਆਫ ਕਰ ਸਕਦੀ ਹੈ ਤਾਂ ਗਰੀਬ ਕਿਸਾਨਾਂ ਤੇ ਹੋਰ ਲੋਡ਼ਵੰਦ ਲੋਕਾਂ ਦੇ ਛੋਟੇ ਮੋਟੇ ਕਰਜੇ ਮੁਆਫ ਕਿਉਂ ਨਹੀਂ ਕਰ ਸਕਦੀ। ਸਨੌਰ ਵਿਖੇ ਵਿਧਾਨ ਸਭਾ ਹਲਕਾ ਸਨੌਰ ਲਈ ਕਰਜ਼ਾ ਮੁਕਤੀ ਮੁਹਿੰਮ ਸ਼ੁਰੂਆਤ ਕਰਨ ਸਮੇਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਪ੍ਰਧਾਨ ਮੀਤ ਪ੍ਰਧਾਨ ਤੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਇਹ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਿਹਡ਼ੇ ਲੋਕ ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਲੈਣ ਉਪਰੰਤ ਬੈਂਕਾਂ ਨੂੰ ਮੋਡ਼ ਨਹੀਂ ਸਕਦੇ ਅਤੇ ਬੈਂਕਾਂ ਵੱਲੋਂ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ, ਨੂੰ ਕਰਜ਼ਾ ਮੁਕਤੀ ਦਵਾਉਣ ਲਈ ਕਰਜ਼ਾ ਮੁਕਤੀ ਅਭਿਆਨ ਤਹਿਤ ਉੱਚ ਕੋਟੀ ਦੇ ਵਕੀਲਾਂ ਦੇ ਇਕ ਪੈਨਲ ਵੱਲੋਂ ਹਾਈਕੋਰਟ ਵਿਖੇ ਇਕ ਜਨਹਿਤ ਪਟੀਸ਼ਨ ਦਾਇਰ ਕਰਕੇ ਉਨਾਂ ਨੂੰ ਨਿਜਾਤ ਦਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਮੁਕਤੀ ਬਿਆਨ ਮੁਹਿੰਮ ਤਹਿਤ ਸਨੌਰ ਹਲਕੇ ਦੇ ਸਾਰੇ ਪਿੰਡਾਂ ਦੇ ਲੋਕਾਂ ਨਾਲ ਤਾਲਮੇਲ ਕਰਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਿਜਾਤ ਦਵਾਈ ਜਾਵੇਗੀ। ਇਸ ਮੌਕੇ ਪੀਡ਼ਤ ਲੋਕਾਂ ਲਈ ਇਕ ਹਸਤਾਖਰ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਜੋ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣਗੇ। ਇਸ ਮੌਕੇ ਐਡਵੋਕੇਟ ਸ਼ਾਹ ਨਿਵਾਜ਼, ਚੌਧਰੀ ਭਾਰਤੀਆ, ਹਰਪ੍ਰੀਤ ਸੈਣੀ, ਐਡਵੋਕੇਟ ਦੀਪਾਂਸ਼ੂ ਹਾਈ ਕੋਰਟ ਨੇ ਕਰਜ਼ਾ ਮੁਕਤੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।