- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੇਟ ਦੀ ਸੇਵਾ ਸ਼ੁਰੂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਫੋਕਲ ਪੁਆਇਟ ’ਚ ਗੁਰਦੁਆਰਾ ਜੋਤ ਸਰੂਪ ਦੀ ਲੋਕਲ ਕਮੇਟੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਪਰਪਿਤ ਗੇਟ ਦਾ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਨੀਂਹ ਪੱਥਰ ਸੰਤ ਬਾਬਾ ਮਦਨਪੁਰ ਵਾਲੇ ਦੇ ਸੇਵਾਦਾਰ ਵੱਲੋਂ ਰੱਖਿਆ ਗਿਆ। ਇਸ ਮੌਕੇ ਸਾਂਝੀ ਕਰਦੇ ਹੋਏ ਐਡਵੋਕੇਟ ਸੁਬੇਗ ਸਿੰਘ ਸੰਧੂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਗੁਰੂ ਸਾਹਿਬ ਦਾ 350 ਸਾਲਾ ਮਨਾਇਆ ਗਿਆ ਸੀ, ਉਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਫੋਕਲ ਪੁਆਇੰਟ ’ਚ ਵੀ ਗੁਰੂ ਸਾਹਿਬ ਦੀ ਕੋਈ ਨਿਸ਼ਾਨੀ ਬਣਾਈ ਜਾਵੇ। ਉਸ ਮੌਕੇ ਮਤੇ ’ਚ ਪਾਸ ਕੀਤਾ ਗਿਆ ਕਿ ਪਾਰਕ ਦੇ ਨੇੜੇ ਬਿਲਕੁਲ ਸਿੱਧਾ ਲਾਈਨ ’ਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਕ ਮੇਨ ਵੱਡਾ ਗੇਟ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਜਾਵੇਗਾ, ਉਸੇ ਮਤੇ ਤਹਿਤ ਅੱਜ ਇਹ ਗੇਟ ਦੀ ਉਸਾਰੀ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਕਿ ਇਸ ਉਸਾਰੀ ਵਿੱਚ ਵੱਧ ਚੜ ਕੇ ਹਿੱਸਾ ਲਵੋ, ਤਾਂ ਜੋ ਇਸ ਗੇਟ ਨੂੰ ਅਤੀ ਸੁੰਦਰ ਤਰੀਕੇ ਨਾਲ ਬਣਾਇਆ ਜਾ ਸਕੇ। ਇਸ ਮੌਕੇ ਵਕੀਲ ਸੁਬੇਗ ਸਿੰਘ ਸੰਧੂ, ਮੁੱਖ ਸੇਵਾਦਾਰ ਗੁਰਦੁਆਰਾ ਜੋਤਿ ਸਰੂਪ ਸਾਹਿਬ ਜੀਵਨ ਸਿੰਘ, ਸੰਤ ਸਿੰਘ ਢਕਾਨਸੂ,, ਅਮਰੀਕ ਸਿੰਘ, ਸੁਰਜੀਤ ਸਿੰਘ, ਸੁਖਦੇਵ ਸਿੰਘ,ਜੈ ਸਿੰਘ ਸੈਣੀ, ਮਾਸਟਰ ਗੁਰਚਰਨ ਸਿੰਘ ਹਾਜ਼ਰ ਸਨ।