ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਤੋਂ ਲੋਕ ਨਿਰਾਸ਼, ਸਰਕਾਰ ਖ਼ਿਲਾਫ਼ ਗੁੱਸਾ ਪ੍ਰਗਟਾਇਆ
ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਤੋਂ ਲੋਕ ਨਿਰਾਸ਼, ਸਰਕਾਰ ਖਿਲਾਫ ਗੁੱਸਾ ਪ੍ਰਗਟਾਇਆ
Publish Date: Sun, 07 Jun 2026 06:06 PM (IST)
Updated Date: Sun, 07 Jun 2026 06:08 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਪਿਛਲੇ ਤਿੰਨ ਮਹੀਨਿਆਂ ਦੌਰਾਨ ਘਰੇਲੂ ਗੈਸ ਦੀਆਂ ਕੀਮਤਾਂ ਚ ਇਹ ਦੂਜਾ ਵਾਧਾ ਹੈ ਲਗਾਤਾਰ ਦੂਜੀ ਵਾਰ ਕੀਮਤਾਂ ਵਧਣ ਨਾਲ ਘਰੇਲੂ ਖਪਤਕਾਰਾਂ ਦੇ ਮਹੀਨਾਵਾਰ ਬਜਟ ਤੇ ਵਾਧੂ ਬੋਝ ਵਧੇਗਾ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਚ 29 ਰੁਪਏ ਦਾ ਵਾਧਾ ਹੋਣ ਨਾਲ ਐਲਪੀਜੀ ਸਿਲੰਡਰ ਹੁਣ 913 ਰੁਪਏ ਦੀ ਥਾਂ 942 ਰੁਪਏ ਵਿਚ ਮਿਲੇਗਾ, ਜਿਸ ਕਾਰਨ ਦੇਸ਼ ਦੀ ਆਮ ਜਨਤਾ ਚ ਚਿੰਤਾ ਦਾ ਵਧਣਾ ਸੁਭਾਵਿਕ ਹੈ, ਕਿਉਂਕਿ ਘਰੇਲੂ ਗੈਸ ਸਿਲੰਡਰ ਇਕ ਮੁੱਢਲੀ ਜ਼ਰੂਰਤ ਹੈ ਜਿਸ ਤੋਂ ਬਿਨਾਂ ਇੱਕ ਡੰਗ ਟਪਾਉਣਾ ਵੀ ਔਖਾ ਹੁੰਦਾ ਹੈ। ਸਿਲੰਡਰ ਦੀਆਂ ਵਧੀਆਂ ਕੀਮਤਾਂ ਬਾਰੇ ਡੀਐੱਮਡਬਲਿਯੂ ਦੀ ਬੈਕ ਸਾਈਡ ਏਕਤਾ ਨਗਰ ਏ ਵਿਖੇ ਘਰੇਲੂ ਔਰਤਾਂ ਨੇ ਆਪਣੇ ਵਿਚਾਰ ਪੰਜਾਬੀ ਜਾਗਰਣ ਨਾਲ ਇਸ ਤਰ੍ਹਾਂ ਪ੍ਰਗਟਾਏ। -ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਨਾ ਕੀਤਾ ਜਾਵੇ ਵਾਧਾ : ਵਨੀਤਾ ਵਨੀਤਾ ਚੌਹਾਨ ਨੇ ਕਿਹਾ ਕਿ ਬੀਤੇ ਮਹੀਨਿਆਂ ਦੌਰਾਨ ਤਾਂ ਗੈਸ ਦੀ ਕਿੱਲਤ ਰਹੀ ਹੈ, ਹੁਣ ਵੀ ਘਰੇਲੂ ਗੈਸ ਸਿਲੰਡਰ ਬੁੱਕ ਨਹੀਂ ਹੋ ਰਹੇ ਕੇਂਦਰ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਘਰ ਚ ਗੈਸ ਸਿਲੰਡਰ ਹੀ ਖਾਲੀ ਪਿਆ ਹੋਵੇ ਤਾਂ ਕੀ ਇਹ ਅੱਛੇ ਦਿਨਾਂ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਇਹ ਵੀ ਦੱਸਣ ਦੀ ਲੋੜ ਜਾਪਦੀ ਹੈ ਕਿ ਘਰੇਲੂ ਗੈਸ ਸਿਲੰਡਰ ਅੱਤ ਜ਼ਰੂਰੀ ਹੈ ਇਸ ਦੇ ਰੇਟ ਨਾ ਵਧਾਏ ਜਾਣ। -ਸਿਲੰਡਰਾਂ ਦੇ ਰੇਟ ਵਧਣ ਕਾਰਨ ਵਧੀ ਪਰੇਸ਼ਾਨੀ : ਪਟਵਾਲ ਨੀਲਮ ਪਟਵਾਲ ਦਾ ਕਹਿਣਾ ਹੈ ਕਿ ਗੈਸ ਸਿਲੰਡਰ ਦੇ ਰੇਟ ਵਧਣ ਕਾਰਨ ਨੂੰ ਪਰੇਸ਼ਾਨੀ ਤਾਂ ਹੈ ਹੀ, ਕਿਉਂਕਿ ਹੁਣ ਸ਼ਹਿਰ ਚ ਰਹਿਣ ਕਾਰਨ ਅਸੀਂ ਅੰਗੀਠੀ/ਚੁਲ੍ਹਾ ਤਾਂ ਵਰਤ ਨਹੀਂ ਸਕਦੇ ਇਸ ਲਈ ਵਧੇ ਰੇਟਾਂ ਤੇ ਵੀ ਰਸੋਈ ਗੈਸ ਸਿਲੰਡਰ ਲੈਣਾ ਸਾਡੀ ਮਜ਼ਬੂਰੀ ਹੀ ਹੋਵੇਗੀ। -ਮਹਿੰਗਾਈ ਦੀ ਮਾਰ ਨੂੰ ਝਲਣਾ ਮਜ਼ਬੂਰੀ : ਜਲੋਟਾ ਰੇਖਾ ਜਲੋਟਾ ਕਹਿੰਦੀ ਹੈ ਕਿ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਮੁੜ ਵਾਧੇ ਤੋਂ ਬਾਅਦ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤੇ ਘਰਾਂ ਦੇ ਲੋਕ ਪ੍ਰਾਈਵੇਟ ਨੌਕਰੀ ਪੇਸ਼ਾ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਦੇ ਹਨ। ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਖਾਣ ਪੀਣ ਦੇ ਰੋਜ਼ਾਨਾ ਖਰਚਿਆਂ ਦੇ ਨਾਲ ਹੁਣ ਰਸੋਈ ਗੈਸ ਸਿਲੰਡਰ ਦੀ ਕੀਮਤ ਚ ਵਾਧੇ ਦਾ ਕੌੜਾ ਘੁੱਟ ਭਰਨਾ ਮਜ਼ਬੂਰੀ ਤੋਂ ਬਿਨਾਂ ਹੋਰ ਕੁਝ ਨਹੀਂ। --ਕੇਂਦਰ ਨੇ ਵਾਅਦ ਨਹੀਂ ਕੀਤੇ ਪੂਰੇ : ਮੰਜੂ ਦੇਵੀ ਮੰਜੂ ਦੇਵੀ ਨੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਦੇ ਦਾਅਵਿਆਂ ਦੇ ਉਲਟ ਜ਼ਮੀਨੀ ਪੱਧਰ ਤੇ ਲੋਕ ਮਹਿੰਗਾਈ ਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਹਨਾਂ ਨੂੰ ਮਹਿੰਗਾਈ ਦੀ ਮਾਰ ਹੇਠ ਧੱਕ ਦਿੱਤਾ ਹੈ ਅਤੇ ਦੇਸ਼ ਦਾ ਹਰ ਵਰਗ ਨਿਰਾਸ਼ ਹੈ।