- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕੇਦਾਰ ਨਾਥ ਮੰਦਰ ਵਿਖੇ ਗਣੇਸ਼ ਉਤਸਵ ਸ਼ਰਧਾ ਤੇ ਧੂਮਧਾਮ ਨਾਲ ਸ਼ੁਰੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਗਣੇਸ਼ ਚਤੁਰਥੀ ਦੇ ਪਵਿੱਤਰ ਤਿਉਹਾਰ ਮੌਕੇ ਪ੍ਰਾਚੀਨ ਮੰਦਰ ਸ੍ਰੀ ਕੇਦਾਰ ਨਾਥ ਜੀ ਵਿਖੇ 14 ਤੋਂ 25 ਸਤੰਬਰ ਤੱਕ ਅਨੰਤ ਚਤੁਰਦਸ਼ੀ ਤੱਕ ਚੱਲਣ ਵਾਲਾ ਗਣੇਸ਼ ਉਤਸਵ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅਨੰਤ ਚਤੁਰਦਸ਼ੀ ਸੁਧਾਰ ਸਭਾ ਸ਼੍ਰੀ ਕੇਦਾਰ ਨਾਥ ਜੀ ਤੇ ਭਗਤਾਂ ਦੇ ਸਹਿਯੋਗ ਨਾਲ ਗਣੇਸ਼ ਜੀ ਦੀ ਮੂਰਤੀ ਨੂੰ ਢੋਲ-ਢਮਾਕਿਆਂ ਤੇ ਜੈਕਾਰਿਆਂ ਨਾਲ ਮੰਦਰ ਵਿਖੇ ਲਿਆਂਦਾ ਗਿਆ। ਪੰਡਿਤ ਨਰਿੰਦਰ ਸ਼ਰਮਾ, ਸਾਹਿਲ ਸ਼ਰਮਾ ਤੇ ਸੇਵਾਮੁਕਤ ਪੰਡਿਤ ਅਸ਼ਵਨੀ ਸ਼ਰਮਾ ਨੇ ਵਿਧੀ-ਵਿਧਾਨ ਨਾਲ ਪੂਜਾ ਕਰਵਾ ਕੇ ਗਣੇਸ਼ ਜੀ ਨੂੰ ਮੰਦਰ ਵਿਚ ਬਿਰਾਜਮਾਨ ਕਰਵਾਇਆ। ਇਸ ਮੌਕੇ ਲੱਡੂ ਤੇ ਫਲਾਂ ਦਾ ਪ੍ਰਸ਼ਾਦ ਵੰਡਿਆ ਗਿਆ। ਸ਼ਿਵ ਮੰਡਲੀ ਵੱਲੋਂ ਗਣੇਸ਼ ਜੀ ਦੀ ਬੰਦਨਾ ਅਤੇ ਆਰਤੀ ਕੀਤੀ ਗਈ, ਉਪਰੰਤ ਆਲੂ-ਪੂੜੀ ਤੇ ਹਲਵੇ ਦਾ ਪ੍ਰਸ਼ਾਦ ਵਰਤਾਇਆ ਗਿਆ। ਸ਼ਾਮ ਨੂੰ ਹਸੀਜਾ ਪਰਿਵਾਰ ਵੱਲੋਂ ਖੀਰ ਦਾ ਪ੍ਰਸ਼ਾਦ ਵੀ ਲਗਾਇਆ ਗਿਆ। ਇਸ ਮੌਕੇ ਨਵ-ਵਿਆਹੀ ਜੋੜੀ ਦਾ ਸਵਾਗਤ ਕਰਕੇ ਸਨਮਾਨ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਵਿਸ਼ਵਕਰਮਾ ਪੂਜਾ, ਰਾਧਾ ਅਸ਼ਟਮੀ ਅਤੇ ਬਾਵਨ ਵਾਸੀ ਦਾ ਤਿਉਹਾਰ ਵੀ ਸ਼ਰਧਾ ਨਾਲ ਮਨਾਇਆ ਜਾਵੇਗਾ। ਸਭਾ ਨੇ ਭਗਤਾਂ ਨੂੰ ਮੰਦਰ ਵਿਖੇ ਪਹੁੰਚ ਕੇ ਗਣਪਤੀ ਜੀ ਅਤੇ ਭੋਲੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।