ਅਕਾਲੀ ਆਗੂਆਂ ਨੇ ਪੰਜਾਬ ਬੰਦ ਨੂੰ ਕੀਤਾ ਪੂਰਨ ਸਮਰਥਨ ਅਕਾਲੀ ਆਗੂਆਂ ਸਣੇ ਕੌਮੀ ਇਨਸਾਫ ਮੋਰਚੇ ਦੇ ਸੱਦੇ ਉੱਤੇ ਕੀਤਾ ਪੂਰਨ ਸਮਰਥਨ
Publish Date: Fri, 21 Aug 2026 05:18 PM (IST)
Updated Date: Fri, 21 Aug 2026 05:21 PM (IST)
ਫੋਟੋ 21ਪੀਟੀਐਲ: 22: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮੰਗਾਂ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਰਾਜਪੁਰਾ ਵਿਚ ਭਰਵਾਂ ਸਮਰਥਨ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਅਕਾਲੀ ਆਗੂਆਂ ਸਮੇਤ ਗਗਨ ਚੌਕ ਵਿਖੇ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਏ ਗਏ ਰੋਸ ਧਰਨੇ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਧਰਨਾਕਾਰੀਆਂ ਲਈ ਲੰਗਰ ਵੀ ਚਲਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜ੍ਹੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ ਤੇ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਹੈ ਅਤੇ ਇਸ ਸਬੰਧੀ ਲੱਖਾਂ ਲੋਕਾਂ ਦੇ ਦਸਤਖ਼ਤ ਕਰਵਾ ਕੇ ਮੁਹਿੰਮ ਵੀ ਚਲਾਈ ਜਾ ਚੁੱਕੀ ਹੈ। ਪੰਜਾਬ ਬੰਦ ਦੌਰਾਨ ਰਾਜਪੁਰਾ ਦੇ ਬਾਜ਼ਾਰ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਗਗਨ ਚੌਕ ਨੂੰ ਆਉਣ ਵਾਲੀਆਂ ਸੜਕਾਂ ’ਤੇ ਬੈਰੀਕੇਡ ਲਗਾ ਕੇ ਆਵਾਜਾਈ ਰੋਕੀ ਗਈ, ਜਿਸ ਕਾਰਨ ਇਲਾਕੇ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਇਸ ਇਨਸਾਫ ਮੋਰਚੇ ’ਚ ਜਸਵਿੰਦਰ ਸਿੰਘ ਰਾਜਪੁਰਾ, ਰਣਜੀਤ ਸਿੰਘ ਰਾਣਾ, ਕੌਂਸਲਰ ਦਲਬੀਰ ਸਿੰਘ ਸੱਗੂ, ਕੌਂਸਲਰ ਜਸਵੀਰ ਸਿੰਘ ਜੱਸੀ, ਕੌਂਸਲਰ ਗੁਰਦੇਵ ਸਿੰਘ, ਕੌਂਸਲਰ ਅਰਵਿੰਦਰ ਪਾਲ ਸਿੰਘ ਰਾਜੂ, ਬਲਵਿੰਦਰ ਸਿੰਘ ਨੇਪਰਾ, ਭੁਪਿੰਦਰ ਸਿੰਘ ਗੋਲੂ, ਬਲਵਿੰਦਰ ਸਿੰਘ ਸੈਬੀ, ਬਾਬਾ ਕੁਲਦੀਪ ਸਿੰਘ, ਬਲਕਾਰ ਸਿੰਘ ਆਲਮਪੁਰ, ਰਘਬੀਰ ਸਿੰਘ ਨੰਬਰਦਾਰ , ਬਲਜੀਤ ਸਿੰਘ ਬਖਸ਼ੀਵਾਲਾ, ਕੁਲਵੰਤ ਸਿੰਘ ਭਿੰਡਰ, ਹਰਮੀਤ ਸਿੰਘ ਸੁਰਲ, ਮੋਹਨ ਲਾਲ, ਹਰਬੰਸ ਸਿੰਘ ਦਬਾਲੀ ਸਮੇਤ ਹੋਰ ਹਾਜ਼ਰ ਸਨ।