ਬਣੋ ਰੁੱਖ ਮਿੱਤਰ’ ਮੁਹਿੰਮ ਤਹਿਤ ਕਾਲਜ ’ਚ ਫਲਦਾਰ ਬੂਟੇ ਲਗਾਏ ਬਣੋ ਰੁੱਖ ਮਿੱਤਰ’ ਮੁਹਿੰਮ ਤਹਿਤ ਕਾਲਜ ’ਚ ਫਲਦਾਰ ਬੂਟੇ ਲਗਾਏ
Publish Date: Sun, 27 Sep 2026 04:23 PM (IST)
Updated Date: Sun, 27 Sep 2026 04:24 PM (IST)
ਫੋਟੋ 27ਪੀਟੀਐਲ: 1: ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਮਾਣਾ-ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਵੱਲੋਂ ਵਾਤਾਵਰਣ ਦੀ ਸੰਭਾਲ ਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਵਰਖਾ ਰੁੱਤ ਦੌਰਾਨ ਚਲਾਈ ਜਾ ਰਹੀ ‘ਬਣੋ ਰੁੱਖ ਮਿੱਤਰ’ ਮੁਹਿੰਮ ਤਹਿਤ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਿਖੇ ਫਲਦਾਰ ਬੂਟੇ ਲਗਾਉਣ ਦਾ ਪ੍ਰੋਗਰਾਮ ਕਰਵਾਇਆ ਗਿਆ। ਇਹ ਉਪਰਾਲਾ ਐਨਐਸਐਸ ਵਿੰਗ, ਰੈੱਡ ਰਿਬਨ ਕਲੱਬ, ਯੂਥ ਫੈਡਰੇਸ਼ਨ ਆਫ਼ ਇੰਡੀਆ, ਪਾਵਰ ਹਾਊਸ ਯੂਥ ਕਲੱਬ ਅਤੇ ਯੁਵਕ ਸੇਵਾਵਾਂ ਕਲੱਬ ਦੀਪ ਨਗਰ ਦੇ ਸਹਿਯੋਗ ਨਾਲ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਵਿਸ਼ਵ ਰਿਕਾਰਡਧਾਰੀ ਅਤੇ ਮਾਊਂਟ ਐਵਰੈਸਟ ਵਿਜੇਤਾ ਡੀਐਸਪੀ ਸਮਾਣਾ ਫਤਿਹ ਸਿੰਘ ਬਰਾੜ ਅਤੇ ਕਾਲਜ ਦੀ ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਦੇ ਇੰਚਾਰਜ ਸੁਖਜਿੰਦਰ ਸਿੰਘ ਬਾਜਵਾ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਕੀਤੀ, ਜਦਕਿ ਉਦਘਾਟਨ ਐਡਵੋਕੇਟ ਅਸ਼ਵਨੀ ਸਿੰਗਲਾ ਦਿਆਲਗੜ੍ਹ ਨੇ ਕੀਤਾ। ਡੀਐਸਪੀ ਫਤਿਹ ਸਿੰਘ ਬਰਾੜ ਨੇ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਸਮਾਜਿਕ ਜਾਗਰੂਕਤਾ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਪ੍ਰਿੰਸੀਪਲ ਡਾ. ਰਮਨਜੀਤ ਕੌਰ ਨੇ ਕਿਹਾ ਕਿ ਬੂਟਿਆਂ ਦੀ ਸੰਭਾਲ ਕਰਕੇ ਉਨ੍ਹਾਂ ਨੂੰ ਰੁੱਖ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਕਾਲਜ ਅਤੇ ਆਲੇ-ਦੁਆਲੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ।