TB ਤੋਂ ਲੈ ਕੇ ਫੇਫੜਿਆਂ ਦੀਆਂ ਬਿਮਾਰੀਆਂ ਤੱਕ, ਪਟਿਆਲਾ ’ਚ ਜੁੜੇ ਦੇਸ਼ ਭਰ ਦੇ ਮਾਹਿਰ! ਰਾਜਪਾਲ ਕਟਾਰੀਆ ਤੇ ਡਾ. ਬਲਬੀਰ ਨੇ NATCON-2026 ਦਾ ਕੀਤਾ ਉਦਘਾਟਨ
ਦੋ ਰੋਜਾ ਰਾਸ਼ਟਰ ਪੱਧਰੀ ਕਾਨਫਰੰਸ ’ਚ ਦੇਸ਼ ਭਰ ਤੋਂ ਟੀ.ਬੀ., ਸਾਹ ਤੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਖੇਤਰ ਨਾਲ ਸਬੰਧਤ ਮਾਹਿਰ ਡਾਕਟਰ, ਖੋਜਕਰਤਾ ਤੇ ਸਿਹਤ ਵਿਗਿਆਨੀ ਸ਼ਿਰਕਤ ਕਰ ਰਹੇ ਹਨ।
Publish Date: Fri, 02 Oct 2026 01:12 PM (IST)
Updated Date: Fri, 02 Oct 2026 01:15 PM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਤਪਦਿਕ (ਟੀ.ਬੀ.) ਤੇ ਫੇਫੜਿਆਂ ਦੀਆਂ ਬਿਮਾਰੀਆਂ ਸਬੰਧੀ 81ਵੀਂ ਰਾਸ਼ਟਰੀ ਕਾਨਫਰੰਸ ‘ਨੈਟਕੌਨ-2026’ ਦਾ ਉਦਘਾਟਨ ਕੀਤਾ ਗਿਆ।
ਇਸ ਦੋ ਰੋਜਾ ਰਾਸ਼ਟਰ ਪੱਧਰੀ ਕਾਨਫਰੰਸ ’ਚ ਦੇਸ਼ ਭਰ ਤੋਂ ਟੀ.ਬੀ., ਸਾਹ ਤੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਖੇਤਰ ਨਾਲ ਸਬੰਧਤ ਮਾਹਿਰ ਡਾਕਟਰ, ਖੋਜਕਰਤਾ ਤੇ ਸਿਹਤ ਵਿਗਿਆਨੀ ਸ਼ਿਰਕਤ ਕਰ ਰਹੇ ਹਨ।
ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਹੋ ਰਹੀ ਇਹ ਕਾਨਫਰੰਸ ਪੰਜਾਬ ’ਚ ਛਾਤੀ ਤੇ ਸਾਹ ਸਬੰਧੀ ਬਿਮਾਰੀਆਂ ਦੇ ਇਲਾਜ ਤੇ ਖੋਜ ਦੇ ਖੇਤਰ ’ਚ ਡਾਕਟਰੀ ਮਾਹਿਰਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਮੰਚ ਸਾਬਤ ਹੋਵੇਗੀ।
ਤਪਦਿਕ ਦੀ ਰੋਕਥਾਮ, ਸਮੇਂ ਸਿਰ ਜਾਂਚ ਤੇ ਇਲਾਜ ਦੇ ਨਾਲ-ਨਾਲ ਫੇਫੜਿਆਂ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਦੇ ਆਧੁਨਿਕ ਇਲਾਜ ਤੇ ਨਵੀਆਂ ਖੋਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।