ਮਨ ਦੇ ਬੰਧਨਾਂ ਤੋਂ ਆਜ਼ਾਦੀ ਹੀ ਅਸਲ ਮੁਕਤੀ ਹੈ : ਮਾਤਾ ਸੁਦੀਕਸ਼ਾ ਮਨ ਦੇ ਬੰਧਨਾਂ ਤੋਂ ਆਜ਼ਾਦੀ ਹੀ ਅਸਲ ਮੁਕਤੀ ਹੈ: ਮਾਤਾ ਸੁਦੀਕਸ਼ਾ
Publish Date: Wed, 19 Aug 2026 07:57 PM (IST)
Updated Date: Thu, 20 Aug 2026 04:06 AM (IST)
ਫੋਟੋ-11ਕੈਪਸਨ: ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਮਾਤਾ ਸੁਦੀਕਸ਼ਾ। ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : 15 ਅਗਸਤ ਦਾ ਸਾਲਾਨਾ ਆਜ਼ਾਦੀ ਦਿਹਾੜਾ ਜਿੱਥੇ ਦੇਸ਼ ਭਗਤੀ, ਗੌਰਵ ਅਤੇ ਉਤਸ਼ਾਹ ਨਾਲ ਮਨਾ ਰਿਹਾ ਸੀ, ਉੱਥੇ ਹੀ ਸੰਤ ਨਿਰੰਕਾਰੀ ਮਿਸ਼ਨ ਨੇ ਇਸ ਇਤਿਹਾਸਕ ਮੌਕੇ ਤੇ ਬ੍ਰਹਮਗਿਆਨ ਦੁਆਰਾ ਪ੍ਰਾਪਤ ਆਤਮਿਕ ਆਜ਼ਾਦੀ ਦੇ ਰੂਹਾਨੀ ਸੰਦੇਸ਼ ਨੂੰ ਵੀ ਜਨ-ਜਨ ਤੱਕ ਪਹੁੰਚਾਇਆ। ਇਹ ਪਰਵ ਇਸ ਸੱਚ ਨੂੰ ਸਾਕਾਰ ਕਰਦਾ ਹੈ ਕਿ ਅਸਲ ਮੁਕਤੀ ਬਾਹਰੀ ਬੰਧਨਾਂ ਤੋਂ ਨਹੀਂ, ਸਗੋਂ ਅਗਿਆਨਤਾ, ਹੰਕਾਰ ਅਤੇ ਵਿਤਕਰੇ ਤੋਂ ਮੁਕਤ ਹੋ ਕੇ ਆਤਮ-ਬੋਧ ਅਤੇ ਪਰਮਾਤਮ-ਬੋਧ ਦੀ ਅਨੁਭੂਤੀ ਵਿੱਚ ਨਿਹਿਤ ਹੈ।ਮੁਕਤੀ ਪਰਵ ਦਾ ਇਹ ਪਾਵਨ ਮੌਕਾ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ ਦਿੱਲੀ ਸਥਿਤ ਨਿਰੰਕਾਰੀ ਸਰੋਵਰ ਦੇ ਸਾਹਮਣੇ, ਗਰਾਊਂਡ ਨੰ. 2, ਨਿਰੰਕਾਰੀ ਚੌਕ, ਬੁਰਾੜੀ ਰੋਡ ਤੇ ਸ਼ਰਧਾ, ਭਗਤੀ ਅਤੇ ਉਤਸ਼ਾਹਪੂਰਨ ਮਾਹੌਲ ਵਿੱਚ ਆਯੋਜਿਤ ਹੋਇਆ। ਜਿਸ ਵਿੱਚ ਵੱਖ-ਵੱਖ ਖੇਤਰਾਂ ਤੋਂ ਆਏ ਹਜ਼ਾਰਾਂ ਸ਼ਰਧਾਲੂ ਭਗਤਾਂ ਨੇ ਸ਼ਮੂਲੀਅਤ ਕੀਤੀ।ਇਸ ਆਯੋਜਨ ਵਿੱਚ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ, ਕਿ ਸੱਚੀ ਮੁਕਤੀ ਬਾਹਰੀ ਬੰਧਨਾਂ ਤੋਂ ਨਹੀਂ, ਸਗੋਂ ਨਫ਼ਰਤ, ਹੰਕਾਰ, ਛੋਟੀ ਸੋਚ ਅਤੇ ਪੱਖਪਾਤ ਤੋਂ ਮੁਕਤ ਹੋਣ ਵਿੱਚ ਹੈ। ਸਤਿਗੁਰੂ ਮਾਤਾ ਜੀ ਨੇ ਮਾਤਾ ਸਵਿੰਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ‘ਲਾਈਟ ਹਾਊਸ’ (ਚਾਨਣ ਮੁਨਾਰੇ) ਦੀ ਉਦਾਹਰਨ ਵੀ ਦਿੱਤੀ।ਇਸ ਪਾਵਨ ਮੌਕੇ ਤੇ ਸ਼ਰਧਾਲੂ ਭਗਤਾਂ ਨੇ ਉਨ੍ਹਾਂ ਮਹਾਨ ਸੰਤ ਸ਼ਖ਼ਸੀਅਤਾਂ ਨੂੰ ਸ਼ਰਧਾਪੂਰਵਕ ਨਮਨ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਦੇ ਤਿਆਗ ਅਤੇ ਸਮਰਪਣ ਨੇ ਮਨੁੱਖਤਾ ਨੂੰ ਮੁਕਤੀ ਦੇ ਮਾਰਗ ਵੱਲ ਅੱਗੇ ਵਧਾਇਆ।ਜ਼ਿਕਰਯੋਗ ਹੈ ਕਿ ‘ਮੁਕਤੀ ਪਰਵ’ ਦੀ ਸ਼ੁਰੂਆਤ ਸਾਲ 1964 ਵਿੱਚ ਜਗਤ ਮਾਤਾ ਬੁੱਧਵੰਤੀ ਜੀ ਦੀ ਪਾਵਨ ਯਾਦ ਵਿੱਚ ਹੋਈ ਸੀ।ਇਸ ਮੌਕੇ ਨਿਰੰਕਾਰੀ ਰਾਜਮਾਤਾ ਜੀ ਦੇ ਭਗਤੀਮਈ ਜੀਵਨ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਅਨਮੋਲ ਸਿੱਖਿਆਵਾਂ ਦਾ ਵੀ ਜ਼ਿਕਰ ਕੀਤਾ ਗਿਆ।