ਅਕੈਡਮਿਕ ਵਰਲਡ ਸਕੂਲ ’ਚ ਮਨਾਈਆਂ ਤੀਆਂ ਅਕੈਡਮਿਕ ਵਰਲਡ ਸਕੂਲ ’ਚ ਮਨਾਈਆਂ ਤੀਆਂ ਤੀਜ ਦੀਆਂ
Publish Date: Wed, 19 Aug 2026 07:33 PM (IST)
Updated Date: Thu, 20 Aug 2026 04:03 AM (IST)
ਫੋਟੋ-12 ਕੈਪਸਨ: ਜਾਗੋ ਅਤੇ ਫੁਲਕਾਰੀਆਂ ਨਾਲ ਤੀਆਂ ਮਨਾਉਂਦੀਆਂ ਹੋਈਆਂ ਵਿਦਿਆਰਥਣਾਂ। ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਅਕੈਡਮਿਕ ਵਰਲਡ ਸਕੂਲ ਅਤੇ ਲਿਟਲ ਸਟਾਰ ਬਚਪਨ ਪਲੇਅ ਸਕੂਲ ਵੱਲੋਂ ਸਾਂਝੇ ਤੌਰ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਤੀਆਂ ਦੀ ਸ਼ਾਨ ਵਜੋਂ ਕੈਬਿਨਟ ਮੰਤਰੀ ਬਰਿੰਦਰ ਗੋਇਲ ਦੀ ਧਰਮ ਪਤਨੀ ਸੀਮਾ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਸਕੂਲ ਦੇ ਬੱਚਿਆਂ ਅਤੇ ਸਟਾਫ਼ ਮੈਂਬਰਾ ਵਲੋਂ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਬੱਚਿਆਂ ਨੇ ਗਿੱਧਾ, ਭੰਗੜਾ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਉਪਰੰਤ ਨੱਚ ਨੱਚ ਕੇ ਧਮਾਲਾਂ ਪਈਆਂ। ਸਕੂਲ ਦੇ ਸਾਰੇ ਵਿਦਿਆਰਥੀ ਪੰਜਾਬੀ ਡਰੈੱਸ ਵਿੱਚ ਸਜੇ ਬਹੁਤ ਸੋਹਣੇ ਲੱਗ ਰਹੇ ਸਨ। ਬੱਚਿਆਂ ਦੇ ਨਾਲ-ਨਾਲ ਬੱਚਿਆਂ ਦੀਆਂ ਮਾਤਾਵਾਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮੈਡਮ ਸੀਮਾ ਗੋਇਲ ਨੇ ਇਸ ਫੰਕਸ਼ਨ ਵਿੱਚ ਆਈਆਂ ਬੱਚਿਆਂ ਦੀਆ ਮਾਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ, ਕਿ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਹਨ। ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਫੰਕਸ਼ਨ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਮਾਤਾਵਾਂ ਦਾ ਤਹਿ ਦਿਲੋਂ ਸਵਾਗਤ ਕੀਤਾ। ਸਕੂਲ ਦੇ ਅਧਿਆਪਕਾਂ ਵਲੋਂ ਬੱਚਿਆਂ ਦੀਆ ਮਾਤਾਵਾਂ ਲਈ ਵੀ ਬਹੁਤ ਸਾਰੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਉਪਰੰਤ ਅਕੈਡਮਿਕ ਵਰਲਡ ਸਕੂਲ ਦੀ ਪ੍ਰਿੰਸੀਪਲ ਕੇਸਰੀ ਦੇਵੀ ਅਤੇ ਬਚਪਨ ਸਕੂਲ ਦੀ ਪ੍ਰਿੰਸੀਪਲ ਪ੍ਰਿੰਕਾ ਬਾਂਸਲ ਨੇ ਆਏ ਹੋਏ ਮਹਿਮਾਨਾਂ ਦਾ ਆਪਣੇ ਆਪਣੇ ਸ਼ਬਦਾ ਵਿੱਚ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕ ਮਨਪ੍ਰੀਤ, ਵਿਦੂਸ਼ੀ, ਰੋਜੀ, ਮਨਪ੍ਰੀਤ, ਲਵਦੀਪ, ਜਸਪ੍ਰੀਤ, ਸੁਖਪ੍ਰੀਤ, ਹਰਪ੍ਰੀਤ, ਰਮਨ, ਯੋਗੀਤਾ, ਅਨੂ, ਕੋਮਲ , ਲਖਵੀਰ ਸਿੰਘ,ਜਸਦੀਪ,ਡੀਪੀ ਨਰਿੰਦਰ ਸਿੰਘ, ਸੋਨਪ੍ਰੀਤ, ਸ਼ਿੰਦਰਪਾਲ, ਪਰਮਿੰਦਰ,ਜੈਨਮ,ਹੀਨਾ, ਹੁਸਨਪ੍ਰੀਤ, ਗੁਰਜੀਤ, ਪੂਨਮ,ਮੀਨੂੰ, ਮੋਨੂੰ, ਅਰਸ਼ਦੀਪ, ਅਮਨਦੀਪ, ਇੰਦਰਜੀਤ, ਖੁਸ਼ਪ੍ਰੀਤ, ਪੂਜਾ ਆਦਿ ਸ਼ਾਮਿਲ ਸਨ।