- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਨ ਇੰਸਟੀਚਿਊਟ ਆਫ ਮੈਡੀਕਲ ਸਟੱਡੀਜ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਸ਼ਾਨ ਇੰਸਟੀਚਿਊਟ ਆਫ ਮੈਡੀਕਲ ਸਟੱਡੀਜ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਨੌਰ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਤੇ ਮੈਡੀਕਲ ਸਟਾਫ਼ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਹੋਰ ਸਿਹਤ ਸਬੰਧੀ ਮੁੱਢਲੇ ਟੈਸਟ ਵੀ ਕੀਤੇ ਗਏ। ਡਾਕਟਰਾਂ ਨੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਖੁਰਾਕ, ਨਿਯਮਤ ਕਸਰਤ ਅਤੇ ਸਮੇਂ-ਸਿਰ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੋਮਨਾਥ ਵਰਮਾ ਡਾਇਰੈਕਟਰ ਮਾਤਾ ਗੁਜਰੀ ਇੰਸਟੀਚਿਊਟ ਸਰਹਿੰਦ, ਡਾ. ਜਗਦੀਪ ਵਸਿੰਘ ਚੌਹਾਨ, ਡਾ ਪੂਜਾ ਕਸਿਅਪ, ਰਵੀ ਕੁਮਾਰ ਲੈਬ ਅਟੈਂਡੈਂਟ, ਨੀਤੂ ਸ਼ਰਮਾਂ ਨੂੰ ਗੁਰਧਿਆਨ ਸਿੰਘ ਡਾਇਰੈਕਟਰ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਕੈਂਪ ਵਿਚ ਗੁਰਵਿੰਦਰ ਸਿੰਘ ਮੱਲ, ਸੁਰਜੀਤ ਸਿੰਘ ਠੇਕੇਦਾਰ, ਹੈਪੀ, ਬਲਜੀਤ ਸਿੰਘ, ਜਰਨੈਲ ਸਿੰਘ, ਭਰਪੂਰ ਸਿੰਘ, ਸਵਰਨ ਸਿੰਘ ਨਗਰ ਨਿਗਮ, ਬਲਵਿੰਦਰ ਸਿੰਘ ਸਰਪੰਚ ਨੂਰਖੇਡ਼ੀਆਂ, ਐਡਵੋਕੇਟ ਭਵਨ ਸਰਮਾਂ, ਤਰਸੇਮ ਸਿੰਘ, ਨਿਰਮਲ ਸਿੰਘ ਬਾਜਵਾ ਆਦਿ ਤੋਂ ਇਲਾਵਾ ਇੰਸਟੀਚਿਊਟ ਦੇ ਸਟਾਫ਼ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।