ਮੇਅਰ ਵੱਲੋਂ ਫਰੀ ਮੈਗਾ ਮੈਡੀਕਲ ਜਾਂਚ ਕੈਂਪ ਦਾ ਉਦਘਾਟਨ
ਮੇਅਰ ਨੇ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਕੀਤਾ ਉਦਘਾਟਨ
Publish Date: Sat, 28 Mar 2026 06:00 PM (IST)
Updated Date: Sat, 28 Mar 2026 06:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਇੱਥੇ ਅਗਰਸੈਨ ਹਸਪਤਾਲ ਵਿਖੇ ਸਵ. ਰਸ਼ਮੀ ਗੁਪਤਾ ਤੇ ਮਾਸਟਰ ਆਸ਼ੂ ਗੁਪਤਾ ਦੀ ਯਾਦ ਵਿੱਚ ਲਾਏ ਗਏ ਫਰੀ ਮੈਗਾ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ ਕੀਤਾ। ਕੁੰਦਨ ਗੋਗੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਅਗਰਸੈਨ ਹਸਪਤਾਲ ਨੂੰ ਵੀ ਲਿਆਂਦਾ ਜਾਵੇਗਾ ਅਤੇ ਇੱਥੇ ਵੀ ਮਰੀਜਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁਹੱਈਆ ਕਰਵਾਈ ਜਾਵੇਗੀ। ਇਸ ਕੈਂਪ ਦੌਰਾਨ ਐਡਵੋਕੇਟ ਵਿਜੇ ਮੋਹਨ ਪ੍ਰਧਾਨ ਅਤੇ ਮੈਂਬਰ ਐੱਸਡੀ ਕੁਮਾਰ ਸਭਾ ਨੇ ਦੱਸਿਆ ਕਿ ਇਹ ਕੈਂਪ ਡਾ. ਸੁਰੇਸ਼ ਗੁਪਤਾ ਅਤੇ ਉਨ੍ਹਾਂ ਦੇ ਬੱਚਿਆਂ ਰੀਮਾ, ਰੀਤੂ, ਸ਼ੈਲੀ ਤੇ ਸੂਰਜ ਗੁਪਤਾ ਵੱਲੋਂ ਲਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਲਾਸਟਿਕ ਸਰਜਰੀ ਦੇ ਮਾਹਿਰ ਡਾ. ਕੁਲਦੀਪ ਗਰਗ, ਹੱਡੀਆਂ ਦੇ ਮਾਹਰ ਡਾ. ਜੇਪੀਐੱਸ ਵਾਲੀਆ, ਸਰਜਰੀ ਦੇ ਡਾ. ਵਿਸ਼ਾਲ ਖਰਬੰਦਾ, ਬੱਚਿਆਂ ਦੇ ਮਾਹਰ ਡਾ. ਪਰਵੀਨ ਮਿੱਤਲ, ਅੱਖਾਂ ਦੇ ਮਾਹਰ ਡਾ. ਵਰਿੰਦਰ ਗਰਗ, ਮੈਡੀਸਨ ਦੇ ਮਾਹਰ ਡਾ. ਹਰਚਰਨ ਸਿੰਘ, ਦੰਦਾਂ ਦੇ ਡਾ. ਮਨਮੀਤ ਕੌਰ, ਈਐੱਨਟੀ ਦੇ ਡਾ. ਬੀਐੱਸ ਸੋਹਲ, ਪੈਥੋਲੋਜਿਸਟ ਡਾ. ਵਿਕਾਸ ਟੰਡਨ ਦੀ ਟੀਮ ਨੇ 440 ਮਰੀਜ਼ਾਂ ਦਾ ਚੈੱਕਅਪ, 10 ਈਸੀਜ, 88 ਲੈਬਾਰਟਰੀ ਟੈਸਟ ਤੇ 100 ਮਰੀਜ਼ਾਂ ਦੇ ਐਕਸਰੇ ਕੀਤੇ। ਇਸ ਦੌਰਾਨ ਬੋਨ ਡੈਨਸਿਟੀ, ਐਨਕਾਂ, ਐਕਸਰੇ, ਕੰਨਾਂ ਦੀ ਸੁਣਨ ਸ਼ਕਤੀ ਦਾ ਟੈਸਟ, ਫੇਫੜਿਆਂ ਦੇ ਟੈਸਟ, ਈਸੀਜੀ, ਲੈਬ ਟੈਸਟ ਸਮੇਤ ਦਵਾਈਆਂ ਤੇ ਟੁਥ ਪੇਸਟ ਵੀ ਦਿੱਤੇ ਗਏ।