- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪੁਰਾ ਦੇ ਆਯੂਸ਼ਮਾਨ ਅਰੋਗਿਆ ਕੇਂਦਰ ’ਚ ਮੁਫ਼ਤ ਮੈਡੀਕਲ ਕੈਂਪ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਆਯੂਸ਼ਮਾਨ ਅਰੋਗਿਆ ਕੇਂਦਰ ਵਿਖੇ ਡਾਇਰੈਕਟਰ ਆਯੁਰਵੇਦ, ਪੰਜਾਬ ਡਾ. ਰਮਨ ਖੰਨਾ ਦੀ ਅਗਵਾਈ ਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਪਟਿਆਲਾ ਡਾ. ਮੋਹਨ ਕੌਸ਼ਲ ਦੇ ਮਾਰਗਦਰਸ਼ਨ ਹੇਠ ਮੁਫ਼ਤ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 730 ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ, ਜਿਨ੍ਹਾਂ ਵਿਚ 376 ਮਰੀਜ਼ਾਂ ਦੀ ਆਯੁਰਵੈਦਿਕ ਤੇ 354 ਦੀ ਹੋਮਿਓਪੈਥੀ ਵਿਭਾਗ ਵੱਲੋਂ ਜਾਂਚ ਕੀਤੀ ਗਈ। ਡਾ. ਪੂਜਾ ਅਰੋੜਾ (ਆਯੁਰਵੇਦ ਵਿਭਾਗ) ਤੇ ਡਾ. ਜਤਿੰਦਰ ਅਤੇ ਹੋਮਿਓਪੈਥੀ ਵਿਭਾਗ ਦੇ ਡਾ. ਕਮਲਜੀਤ ਤੇ ਡਾ. ਰਵਿੰਦਰ ਨੇ ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਅਤੇ ਪ੍ਰੀ-ਡਾਇਬੀਟਿਕ ਸਕ੍ਰੀਨਿੰਗ ਵੀ ਕੀਤੀ ਗਈ। ਯੋਗ ਇੰਸਟ੍ਰਕਟਰ ਸਾਹਿਲ ਅਤੇ ਕਿਰਨ ਪਾਲ ਕੌਰ ਨੇ ਲੋਕਾਂ ਨੂੰ ਬਿਮਾਰੀਆਂ ਦੇ ਪ੍ਰਬੰਧਨ ਲਈ ਯੋਗਾਸਨਾਂ ਸਬੰਧੀ ਜਾਣਕਾਰੀ ਦਿੱਤੀ। ਕੇਂਦਰ ਦੀ ਇੰਚਾਰਜ ਡਾ. ਪੂਜਾ ਅਰੋੜਾ ਨੇ ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰਾਜੀਵ ਜਿੰਦਿਆ ਸਮੇਤ ਸੀਨੀਅਰ ਸਿਟੀਜ਼ਨ ਕੌਂਸਲ ਦੇ ਮੈਂਬਰ ਹਾਜ਼ਰ ਸਨ।