ਸ਼ੁਤਰਾਣਾ ‘ਚ ਬਿਮਾਰੀਆਂ ਦੇ ਮੁਫਤ ਟੈਸਟ ਕੈਂਪ ਲਾਇਆ ਸ਼ੁਤਰਾਣਾ ‘ਚ ਬਿਮਾਰੀਆਂ ਦੇ ਮੁੱਫਤ ਟੈਸਟਿੰਗ ਕੈਂਪ
Publish Date: Thu, 17 Sep 2026 04:32 PM (IST)
Updated Date: Fri, 18 Sep 2026 04:03 AM (IST)
ਫੋਟੋ 17ਪੀਟੀਐਲ: 3 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਮੀਡੀਆ ਕਲੱਬ ਪਾਤੜਾਂ ਵੱਲੋਂ ਪਿੰਡ ਸ਼ੁਤਰਾਣਾ ਦੇ ਗੁਰਦੁਆਰਾ ਨਾਮ ਜਪੁ ਸਾਹਿਬ ਵਿਖੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਨ ਲਈ ਕੈਂਪ ਲਗਵਾਇਆ ਗਿਆ, ਜਿਸ ’ਚ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਬਹੁਤ ਸਾਰੀਆ ਬਿਮਾਰੀਆਂ ਦੇ ਮੁਫ਼ਤ ਅਤੇ ਕਈ ਬਿਮਾਰੀਆਂ ਦੇ ਬਹੁਤ ਘੱਟ ਰੇਟਾਂ ਤੇ ਲੋਕਾਂ ਦੇ ਟੈਸਟ ਕੀਤੇ ਗਏ। ਕੈਂਪ ਵਿੱਚ ਉੱਘੇ ਸਮਾਜਸੇਵੀ ਸਤੀਸ਼ ਕੁਮਾਰ ਐੱਨਜੀਓ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਕਿਹਾ ਕਿ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਟੈਸਟ ਕਰਵਾਉਣੇ ਜਰੂਰੀ ਹਨ। ਮੈਨੇਜਰ ਡਾ ਜਤਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਸੰਸਥਾ ਵੱਲੋਂ ਬਹੁਤ ਸਾਰੇ ਟੈਸਟ ਲਾਏ ਜਾਣ ਵਾਲੇ ਕੈਂਪਾਂ ’ਚ ਤੇ ਆਮ ਦਿਨਾਂ ’ਚ ਮੁਫ਼ਤ ਕੀਤੇ ਜਾ ਰਹੇ ਹਨ। ਮੀਡੀਆ ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ, ਸਰਪ੍ਰਸਤ ਗੁਰਨਾਮ ਸਿੰਘ ਚੌਹਾਨ ਨੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਇਸ ਕੈਂਪ ‘ਚ ਮੀਡੀਆ ਕਲੱਬ ਦੇ ਜਨਰਲ ਸਕੱਤਰ ਭੁਪਿੰਦਰਜੀਤ ਮੌਲਵੀਵਾਲਾ, ਖਜਾਨਚੀ ਭੂਸ਼ਨ ਸਿੰਗਲਾ, ਨਿਸ਼ਾਨ ਸਿੰਘ ਬਣਵਾਲਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਗਵੰਤ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨਜੀਤ ਕੌਰ ਧੂਹੜੀਆਂ ਜ਼ਿਲ੍ਹਾ ਪ੍ਰਧਾਨ ਕਰਾਂਤੀਕਾਰੀ ਕਿਸਾਨ ਯੂਨੀਅਨ, ਸਖਵਿੰਦਰ ਸਿੰਘ, ਅਮਰੀਕ ਸਿੰਘ ਨੰਬਰਦਾਰ, ਸੋਨੂ ਝੱਬਰ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।