- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਡ ਸੇਫਟੀ ਟੀਮ ਨੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 76 ਸੈਂਪਲ ਭਰੇ

ਪੱਤਰ ਪ੍ਰੇਕਰ, ਪੰਜਬੀ ਜਾਗਰਣ, ਪਟਿਆਲਾ : ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਕਮਿਸ਼ਨਰ ਪੰਜਾਬ ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਪਟਿਆਲਾ ਡਾ. ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਫੂਡ ਸੇਫਟੀ ਟੀਮ ਵੱਲੋਂ ਮਈ ਅਤੇ ਜੂਨ 2026 ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 76 ਸੈਂਪਲ ਭਰੇ ਗਏ। ਇਨ੍ਹਾਂ ਵਿੱਚ ਮਈ 2026 ਦੌਰਾਨ 38 ਅਤੇ ਜੂਨ 2026 ਦੌਰਾਨ 38 ਸੈਂਪਲ ਭਰੇ ਗਏ ਸਨ। ਸਟੇਟ ਫੂਡ ਲੈਬਾਰਟਰੀ ਤੋਂ ਪ੍ਰਾਪਤ ਵਿਸ਼ਲੇਸ਼ਣ ਰਿਪੋਰਟਾਂ ਅਨੁਸਾਰ ਮਈ 2026 ਦੌਰਾਨ ਭਰੇ ਗਏ ਸੈਂਪਲਾਂ ਵਿੱਚੋਂ ਕਈ ਸੈਂਪਲ ਮਾਪਦੰਡਾਂ ਅਨੁਸਾਰ ਸਹੀ ਨਹੀਂ ਪਾਏ ਗਏ ਜਿਵੇਂ ਕਿ ਸੁਖਵਿੰਦਰ ਟੀ ਸਟਾਲ, ਸਵੀਟਸ ਐਂਡ ਡੇਅਰੀ ਤੋਂ ਭਰਿਆ ਗਿਆ ਦਹੀਂ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਡੇਅਰੀਲੈਂਡ ਫਾਰਮ ਤੋਂ ਭਰਿਆ ਗਿਆ ਮਿਕਸਡ ਮਿਲਕ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਜਨਤਾ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਕਿਰਪਾਲ ਡੇਅਰੀ ਤੋਂ ਭਰਿਆ ਗਿਆ ਮਿਕਸਡ ਮਿਲਕ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਮੱਖਣ ਡੇਅਰੀ ਐਂਡ ਸਵੀਟਸ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ, ਸਤਿਗੁਰੂ ਡੇਅਰੀ ਤੋਂ ਭਰਿਆ ਗਿਆ ਪਨੀਰ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ, ਮੈਣੀ ਸਵੀਟਸ ਤੋਂ ਭਰਿਆ ਗਿਆ ਖੋਆ ਬਰਫ਼ੀ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ, ਸਾਹਨੀ ਬੇਕਰੀ ਤੋਂ ਭਰਿਆ ਗਿਆ ਵਨਿਲਾ ਮਿਲਕ ਕੇਕ ਦਾ ਸੈਂਪਲ ਅਨਸੇਫ ਘੋਸ਼ਿਤ ਕੀਤਾ ਗਿਆ। ਮਈ 2026 ਦੌਰਾਨ ਭਰੇ ਗਏ ਕੁੱਲ 38 ਸੈਂਪਲਾਂ ਵਿੱਚੋਂ 5 ਸੈਂਪਲ ਸਬਸਟੇਂਡਰਡ, 3 ਸੈਂਪਲ ਅਨਸੇਫ ਅਤੇ ਬਾਕੀ 30 ਸੈਂਪਲ ਕਨਫਰਮ ਟੁ ਸਟੇਂਡਰਡ ਘੋਸ਼ਿਤ ਕੀਤੇ ਗਏ।