ਸ੍ਰੋਮਣੀ ਅਕਾਲੀ ਦਲ ਵੱਡੀ ਸੰਖਿਆ ’ਚ ਜੁੜਿਆ ਵਕੀਲ ਭਾਈਚਾਰਾ ਫਲੈਗ: ਸ੍ਰੋਮਣੀ ਅਕਾਲੀ ਦਲ ਵੱਡੀ ਸੰਖਿਆ ਵਿਚ ਜੁੜਿਆ ਵਕੀਲ ਭਾਈਚਾਰਾ
Publish Date: Thu, 16 Jul 2026 05:58 PM (IST)
Updated Date: Fri, 17 Jul 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਅਕਾਲੀ ਦਲ ਲੀਗਲ ਵਿੰਗ ਦੇ ਆਰ.ਟੀ.ਆਈ. ਸੈਲ ਦੀ ਜਿਲਾ ਇਕਾਈ ਦਾ ਐਲਾਨ ਕੀਤਾ ਗਿਆ, ਜਿਸ ’ਚ ਸੂਬਾ ਜਨ. ਸਕੱਤਰ ਇਕਬਾਲਦੀਪ ਸਿੰਘ ਬੇਦਸ਼ਾਂ ਨੇ ਪੰਜਾਬ ਪ੍ਰਧਾਨ ਪਰਮਵੀਰ ਸਿੰਘ ਸਨੀ ਅਤੇ ਜਿਲਾ ਪ੍ਰਧਾਨ ਅਮਿਤ ਸਿੰਘ ਰਾਠੀ ਨਾਲ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਜਿਲਾ ਇਕਾਈ ਦੇ ਵਕੀਲਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕਰਨਵੀਰ ਸਿੰਘ ਸਾਹਨੀ, ਐੱਸਓਆਈ ਦੇ ਪ੍ਰਧਾਨ ਵਰਿੰਦਰ ਸਿੰਘ ਨਾਭਾ, ਜ਼ਿਲ੍ਹਾ ਪ੍ਰਧਾਨ ਅਮ੍ਰਿੰਤਪਾਲ ਸਿੰਘ ਲੰਗ ਵੀ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਐਲਾਨ ਕੀਤਾ ਕਿ ਜਲਦ ਹੀ ਜ਼ਿਲ੍ਹੇ ਦੀਆਂ ਹੋਰ ਸਬ-ਡਵੀਜ਼ਨਾਂ ਹੋਣਹਾਰ ਵਕੀਲਾਂ ਦੀ ਇਕਾਈ ਦਾ ਗਠਨ ਕੀਤਾ ਜਾਵੇਗਾ ਤਾਂ ਕਿ ਪਾਰਟੀ ਨੂੰ ਸਮੇਂ ਸਿਰ ਆਰਟੀਆਈ ਰਾਹੀਂ ਸੂਚਨਾ ਮੁਹੱਈਆ ਕਰਵਾਈ ਜਾ ਸਕੇ ਅਤੇ ਸਰਕਾਰ ਵੱਲੋਂ ਜਿਸ ਤਰ੍ਰਾਂ ਲੋਕਾਂ ਦੇ ਪੈਸੇ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ, ਉਸ ਨੂੰ ਰੋਕਿਆ ਜਾ ਸਕੇ। ਲੋਕਾਂ ਨਾਲ ਹੋਣ ਵਾਲੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ। ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਪਾਰਟੀ ਵੱਲੋਂ ਯੋਗ ਅਤੇ ਵਫਾਦਾਰ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਵੀ ਦਿੱਤੀ ਅਤੇ ਪਾਰਟੀ ਦੀ ਮਜਬੁਤੀ ਲਈ ਕੰਮ ਕਰਨ ਲਈ ਪ੍ਰੇਰਿਤ ਵੀ ਕੀਤਾ। ਜਿਹੜੇ ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ, ਉਨ੍ਹਾਂ ’ਚ ਐਡਵੋਕੇਟ ਹਰਮਨਪ੍ਰੀਤ ਕੌਰ ਵਿਰਕ ਨੂੰ ਜ਼ਿਲ੍ਹਾ ਸਕੱਤਰ ਜਨਰਲ, ਐਡਵੋਕੇਟ ਪ੍ਰਬਲ ਕੁਮਾਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਰਛਪਾਲ ਕੌਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਐਡਵੋਕੇਟ ਇੰਦਰਪਾਲ ਸਿੰਘ ਸੇਖੋਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਐਡਵੋਕੇਟ ਹਰਮਨਜੋਤ ਸਿੰਘ ਖਰੋੜ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਐਡਵੋਕੇਟ ਅਮ੍ਰਿੰਤਪਾਲ ਗਰਗ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਐਡਵੋਕੇਟ ਰਿਸ਼ਵ ਸ਼ਰਮਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਐਡਵੋਕੇਟ ਨਵਨੂਰ ਕੋਛੜ ਨੂੰ ਜ਼ਿਲ੍ਹਾ ਜਨਰਲ ਸਕੱਤਰ, ਐਡਵੋਕੇਟ ਗਗਨਦੀਪ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ, ਐਡਵੋਕੇਟ ਗੁਰਪਾਲ ਦਿਓਲ ਨੂੰ ਜ਼ਿਲ੍ਹਾ ਆਰਗੇਨਾਈਜਿੰਗ ਸਕੱਤਰ, ਐਡਵੋਕੇਟ ਸ਼ਾਲੂ ਗਾਵਰੀ ਨੂੰ ਜ਼ਿਲ੍ਹਾ ਆਰਗੇਨਾਈਜਿੰਗ ਸਕੱਤਰ, ਐਡਵੋਕੇਟ ਇਸ਼ਪ੍ਰੀਤ ਵਰਮਾ ਨੂੰ ਜ਼ਿਲ੍ਹਾ ਆਰਗੇਨਾਈਜਿੰਗ ਸਕੱਤਰ, ਐਡਵੋਕੇਟ ਹਰਮਨਪ੍ਰੀਤ ਸਿੰਘ ਜੱਜ ਨੂੰ ਜ਼ਿਲ੍ਹਾ ਜੁਆਇੰਟ ਸਕੱਤਰ, ਐਡਵੋਕੇਟ ਰੋਹਿਤ ਗੋਇਲ ਨੂੰ ਜ਼ਿਲ੍ਹਾ ਜੁਆਇੰਟ ਸਕੱਤਰ, ਐਡਵੋਕੇਟ ਤਰਵਿੰਦਰ ਸਿੰਘ ਜੱਟੂ ਨੂੰ ਜ਼ਿਲ੍ਹਾ ਜੁਆਇੰਟ ਸਕੱਤਰ, ਐਡਵੋਕੇਟ ਦਵਿੰਦਰਪਾਲ ਸਿੰਘ ਨੂੰ ਜ਼ਿਲ੍ਹਾ ਸਕੱਤਰ, ਐਡਵੋਕੇਟ ਸੰਦੀਪ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਸਕੱਤਰ, ਐਡਵੋਕੇਟ ਦੀਆ ਨੂੰ ਜ਼ਿਲ੍ਹਾ ਸਕੱਤਰ, ਐਡਵੋਕੇਟ ਜਸਮੀਨ ਕੌਰ ਨੂੰ ਜ਼ਿਲ੍ਹਾ ਸਪੋਕਸਪਰਸਨ, ਐਡਵੋਕੇਟ ਸ਼ਾਨਵਿੰਦਰ ਸਿੰਘ ਗਾਜੇਵਾਸੀਆ ਨੂੰ ਜ਼ਿਲ੍ਹਾ ਸਪੋਕਸਪਰਸਨ, ਐਡਵੋਕੇਟ ਤੁਸ਼ਾਰ ਜਾਇਸਵਾਲ ਨੂੰ ਮੀਡੀਆ ਇੰਚਾਰਜ, ਐਡਵੋਕੇਟ ਦਮਨਪ੍ਰੀਤ ਕੌਰ ਗੁਰਨਾ ਨੂੰ ਮੀਡੀਆ ਇੰਚਾਰਜ਼ ਨਿਯੁਕਤ ਕੀਤਾ ਗਿਆ।