- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਭਾ ਵਿਖੇ 68ਵੇਂ ਸ੍ਰੀ ਵਿਸ਼ਵਕਰਮਾ ਪੂਜਾ ਮਹਾ ਉਤਸਵ ਤੇ ਪਹੁੰਚੇ ਖਜਾਨਾ ਮੰਤਰੀ ਹਰਪਾਲ ਚੀਮਾ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਇਤਿਹਾਸਿਕ ਅਤੇ ਵਿਰਾਸਤੀ ਸ਼ਹਿਰ ਨਾਭਾ ਵਿਖੇ 68ਵਾ ਸ਼੍ਰੀ ਵਿਸ਼ਵਕਰਮਾ ਪੂਜਾ ਮਹਾ ਉਤਸਵ ਸ਼ਰਧਾ ਭਾਵਨਾ ਨਾਲ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਚਰਨ ਸਿੰਘ ਐਮਡੀ ਮਲਕੀਤ ਐਗਰੋ ਟੈਕ ਦੀ ਅਗਵਾਈ ’ਚ ਵਿਸ਼ਵਕਰਮਾ ਮੰਦਿਰ ਵਿਖੇ ਮਨਾਇਆ ਗਿਆ। ਜਿੱਥੇ ਮੁੱਖ ਮਹਿਮਾਨ ਦੇ ਤੌਰ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ। ਚੀਮਾਂ ਨੇ ਜਿੱਥੇ ਸਮੁੱਚੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਰਾਮਗੜੀਆ ਭਾਈਚਾਰੇ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਹਰਪਾਲ ਚੀਮਾ ਵੱਲੋਂ ਵਿਸ਼ਵਕਰਮਾ ਦਿਵਸ ਤੇ ਮੰਦਰ ਲਈ 10 ਲੱਖ ਰੁਪਏ ਦੀ ਗਰਾਟ ਭੇਜੇ ਜਾਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਹੁੰਚੇ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਸਾਬਕਾ ਮੰਤਰੀ ਗੁਰਦੇਵ ਸਿੰਘ ਦੇਵਮਾਨ ਵਿਧਾਇਕ ਨਾਭਾ ਜਸਵੀਰ ਸਿੰਘ ਜੱਸੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਅਜੈਬ ਸਿੰਘ ਐਮਡੀ ਸ਼ਕਤੀਮਾਨ ਐਗਰੋ ਐਗਰੋ ਇੰਡਸਟਰੀਜ, ਜਸਪ੍ਰੀਤ ਸਿੰਘ ਸਿਆਣ, ਬਿਕਰ ਸਿੰਘ ਗੁਣੀਕੇ, ਪਾਖਰ ਸਿੰਘ ਹਰਦੇਵ ਕੰਬਾਈਨ, ਗਿਆਨ ਸਿੰਘ ਮੰਗੋ ਪ੍ਰਧਾਨ ਬਾਰ ਐਸੋਸੀਏਸ਼ਨ ਪਰਮਜੀਤ ਸਿੰਘ ਕੈਂਥ ਸੀਨੀਅਰ ਭਾਜਪਾ ਆਗੂ ਭਗਵੰਤ ਸਿੰਘ ਰਾਮਗੜੀਆ ਨੇ ਸਮੁੱਚੇ ਭਾਈਚਾਰੇ ਨੂੰ ਵਿਸ਼ਵਕਰਮਾ ਪੂਜਾ ਮਹਾ ਉਤਸਵ ’ਤੇ ਵਧਾਈ ਦਿੱਤੀ। ਇਸ ਮੌਕੇ ਮਲਕੀਤ ਸਿੰਘ ਮੈਨੇਜਿੰਗ ਡਾਇਰੈਕਟਰ ਮਲਕੀਤ ਐਗਰੋਟੈਕ, ਅਜੈਬ ਸਿੰਘ, ਨਵਦੀਪ ਸਿੰਘ, ਅਵਤਾਰ ਸਿੰਘ ਨਨਣੇ, ਜੇਪੀ ਗੁੱਪਤ, ਸੰਜੀਵ ਗਰਗ, ਧਨੰਜੇ ਵਾਲੀਆ , ਸੁਰਿੰਦਰ ਸ਼ਰਮਾ ਸਾਬਕਾ ਚੇਅਰਮੈਨ, ਹਰਪ੍ਰੀਤ ਸਿੰਘ ਪ੍ਰੀਤ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਨਾਭਾ,ਅਨਿਲ ਗੁਪਤਾ, ਵਿਜੇ ਬਿੰਦਰਾ, ਕੁਲਵੰਤ ਸਿੰਘ ਸਿਆਣ, ਵਿਕਰਮ ਡੱਲਾ, ਕੁਲਵਿੰਦਰ ਸਿੰਘ ਸੁੱਖੇਵਾਲ, ਰੂਪ ਸਿੰਘ ਰਲਹਣ, ਜੋਰਾ ਸਿੰਘ ਆਦਿ ਹਾਜ਼ਰ ਸਨ।