- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਢ ਕਿਲੋਮੀਟਰ ਲੰਬੀ ਬਣ ਰਹੀ ਸੜਕ ਦਾ ਵਿੱਤ ਮੰਤਰੀ ਚੀਮਾ ਨੇ ਲਿਆ ਜਾਇਜਾ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਹਲਕੇ ਅੰਦਰ ਕੱਚੇ ਪਹਿਆਂ ਉੱਤੇ ਸੜਕਾਂ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦਿੜ੍ਹਬਾ ਵਿਖੇ ਪਾਤੜਾਂ ਰੋਡ ਨੈਸ਼ਨਲ ਹਾਈਵੇ ਤੋਂ ਦਿੜ੍ਹਬਾ ਕੜਿਆਲ ਰੋਡ ਤੱਕ ਡੇਢ ਕਿਲੋਮੀਟਰ ਦੀ ਲੰਬਾਈ ਦੇ ਇਸ ਕੱਚੇ ਰਸਤੇ ਉੱਤੇ ਸੜਕ ਬਣਾਈ ਜਾ ਰਹੀ ਹੈ। ਇਹ ਸੜਕ ਨਾਮ ਚਰਚਾ ਘਰ ਤੋਂ ਸ਼ੁਰੂ ਹੋ ਕੇ ਕੜਿਆਲ ਰੋਡ ਤੱਕ ਦਿੜ੍ਹਬਾ ਪਿੰਡ ਜਾਣ ਵਾਲਿਆਂ ਲਈ ਇੱਕ ਬਾਈਪਾਸ ਬਣ ਜਾਵੇਗਾ। ਇਸ ਸੜਕ ਉੱਤੇ ਪਾਏ ਜਾ ਰਹੇ ਪ੍ਰੀਮਿਕਸ ਦਾ ਜਾਇਜ਼ਾ ਲੈਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੌਕੇ ਉੱਤੇ ਪਹੁੰਚੇ। ਉਨ੍ਹਾਂ ਸੜਕ ਉੱਤੇ ਪਾਏ ਜਾ ਰਹੀ ਸਮੱਗਰੀ ਦੀ ਜਾਂਚ ਕਰਦੇ ਹੋਏ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਹਨ। ਇਹ ਕੱਚਾ ਰਸਤਾ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਇਸ ਨੂੰ ਪੱਕਾ ਕੀਤਾ ਗਿਆ ਹੈ। ਇਹ ਸੜਕ ਬਣਨ ਨਾਲ ਜਿੱਥੇ ਮੇਨ ਰੋਡ ਤੇ ਟਰੈਫਿਕ ਘਟੇਗੀ ਦਿੜਬਾ ਸ਼ਹਿਰ ਅੰਦਰ ਵੀ ਭੀੜ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੋਰ ਵੀ ਹਲਕੇ ਅੰਦਰ ਬਹੁਤ ਸੜਕਾਂ ਬਣ ਰਹੀਆਂ ਹਨ। 15 ਤੋਂ 20 ਦਿਨਾਂ ਦੇ ਵਿੱਚ ਚੱਲ ਰਹੀਆਂ ਸੜਕਾਂ ਦੇ ਕੰਮ ਪੂਰੇ ਕਰਕੇ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਓਐਸਡੀ ਤਪਿੰਦਰ ਸਿੰਘ ਸੋਹੀ, ਐਸਡੀਓ ਦਲਜੀਤ ਸਿੰਘ, ਨਗਰ ਪੰਚਾਇਤ ਪ੍ਰਧਾਨ ਅਮਰਿੰਦਰ ਸਿੰਘ ਘੁਮਾਣ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਗਰਗ ਹਾਜ਼ਰ ਸਨ।