
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁੰਦਰ ਫਿਲਿੰਗ ਸਟੇਸ਼ਨ ਪਟਿਆਲਾ ਵਿਖੇ ‘‘ ਤੇਲ ਭਰਾਓ ਬਾਈਕ ਜਿੱਤੋ’ ਸਕੀਮ ਦੀ ਸ਼ੁਰੂਆਤ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਇੰਡੀਅਨ ਆਇਲ ਦੀ ਵਿਸ਼ੇਸ਼ ਗਾਹਕ ਪ੍ਰਚਾਰ ਮੁਹਿੰਮ ‘ਫਿਊਲ ਭਰਾਓ, ਬਾਈਕ ਜਿੱਤੋਂ’ ਦਾ ਸ਼ੁਭ ਆਰੰਭ ਸੁੰਦਰ ਫਿਲਿੰਗ ਸਟੇਸ਼ਨ ਪਟਿਆਲਾ ਵਿਖੇ ਕੀਤਾ ਗਿਆ। ਇਸ ਮੌਕੇ ਨਿਰਮਲ ਸਿੰਘ ਝਾਝਰੀਆ ਪਟਿਆਲਾ ਨੌਰਥ ਸੇਲਜ਼ ਆਫਿਸ ਤੇ ਧਨੁਰ ਭਾਰਦਵਾਜ, ਪਟਿਆਲਾ ਸਾਊਥ ਸੇਲਜ਼ ਆਫਿਸ ਵੱਲੋਂ ਇਸ ਮੁਹਿੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਮਾਧਵ ਸਿੰਗਲਾ ਮਾਲਕ ਸੁੰਦਰ ਫਿਲਿੰਗ ਸਟੇਸ਼ਨ ਪਟਿਆਲਾ ਵੀ ਮੌਜੂਦ ਰਹੇ। ਇਹ ਪ੍ਰਚਾਰ ਯੋਜਨਾ ਇੰਡੀਅਨਆਇਲ ਅਤੇ ‘ਸੇਲ ( ਸਟੀਲ ਆਥਾਰਿਟੀ ਆਫ ਇੰਡੀਆ ਲਿਮੀਟਡ ) ਦੀ ਸਾਂਝੇਦਾਰੀ ਨਾਲ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਯੋਗ ਈਂਧਨ ਦੀ ਖਰੀਦ ’ਤੇ ਗਾਹਕਾਂ ਨੂੰ ਆਕਰਸ਼ਕ ਇਨਾਮ ਜਿੱਤਣ ਦਾ ਮੌਕਾ ਮਿਲੇਗਾ।ਇਸ ਮੁਹਿੰਮ ਤਹਿਤ 5 ਬਾਈਕਾਂ, 10 ਐਲਈਡੀ ਟੀਵੀ (43 ਇੰਚ) ਅਤੇ 120 ਡਿਨਰ ਸੈੱਟ ਇਨਾਮ ਵਜੋਂ ਦਿੱਤੇ ਜਾਣਗੇ। ਯੋਜਨਾ ਅਨੁਸਾਰ ਦੋ ਪਹੀਆ ਵਾਹਨਾਂ ਲਈ 300 ਅਤੇ ਚਾਰ ਪਹੀਆ ਵਾਹਨਾਂ ਲਈ 1,000 ਦੇ ਈਂਧਨ ਦੀ ਖਰੀਦ ’ਤੇ ਗਾਹਕ ਇਸ ਯੋਜਨਾ ਵਿੱਚ ਭਾਗ ਲੈ ਸਕਦੇ ਹਨ। ਇਹ ਆਫਰ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੈ। ਇਸ ਮੌਕੇ ਮਾਧਵ ਸਿੰਗਲਾ ਨੇ ਕਿਹਾ ਕਿ ਇੰਡੀਅਨਆਇਲ ਅਤੇ ਸੇਲ ਦੀ ਇਹ ਪਹਿਲ ਗਾਹਕਾਂ ਨੂੰ ਵਧੀਆ ਸੇਵਾ ਦੇ ਨਾਲ-ਨਾਲ ਆਕਰਸ਼ਕ ਇਨਾਮ ਜਿੱਤਣ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਗਾਹਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਇਸ ਯੋਜਨਾ ਵਿੱਚ ਭਾਗ ਲੈਣ ਦੀ ਅਪੀਲ ਕੀਤੀ।