ਰਜਵਾਹੇ ਦੇ ਨਿਰਮਾਣ 'ਤੇ ਰੋਕ ਲਾਉਣ ਲਈ ਕਿਸਾਨਾਂ ਕੀਤੀ ਨਾਅਰੇਬਾਜੀ ਰਜਵਾਹੇ ਦੇ ਨਿਰਮਾਣ 'ਤੇ ਰੋਕ ਲਾਉਣ ਲਈ ਕਿਸਾਨਾਂ ਕੀਤੀ ਨਾਅਰੇਬਾਜੀ
Publish Date: Wed, 11 Nov 2026 07:40 PM (IST)
Updated Date: Thu, 12 Nov 2026 04:03 AM (IST)
ਕਿਸਾਨਾਂ ਨੇ ਡੀਸੀ ਨੂੰ ਦਿੱਤਾ ਮੰਗ-ਪੱਤਰ ਦਿੱਤਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਬਲਾਕ ਸ਼ੇਰਪੁਰ ਅਤੇ ਤਹਿਸੀਲ ਧੂਰੀ ਦੇ ਪਿੰਡ ਘਨੌਰ ਕਲਾਂ, ਕਾਤਰੋਂ, ਚਾਂਗਲੀ, ਛੰਨਾ, ਘਨੌਰੀ ਕਲਾਂ ਆਦਿ ਕਰੀਬ 37 ਪਿੰਡਾ ਦੇ ਸਮੂਹ ਕਿਸਾਨਾ ਅਤੇ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਤਰਾਜ ਦਰਜ ਕਰਦਿਆ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ-ਪੱਤਰ ਸੌਂਪ ਕੇ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬਣਾਏ ਜਾ ਰਹੇ ਰਜਵਾਹੇ ਦੇ ਨਿਰਮਾਣ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਜਿਕਰਯੋਗ ਹੈ ਕਿ ਅੱਜ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਮਾਲ ਮਹਿਕਮੇ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਲਈ ਬੁਲਾਇਆ ਸੀ ਜਿਸ ਤੋਂ ਬਾਅਦ ਕਿਸਾਨਾਂ ਅਤੇ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਸ ਮਾਮਲੇ ਤੇ ਇਤਰਾਜ਼ ਪ੍ਰਗਟ ਕੀਤਾ। ਇਸ ਮੌਕੇ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਨਰਿੰਦਰ ਪਾਲ ਸਿੰਘ ਰਾਮ ਨਗਰ ਛੰਨਾ ਨੇ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਜਿੱਥੇ ਬੇਸ਼ੱਟਾਂ ਰਹੀ ਉੱਥੇ ਹੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਆਪਣੀਆਂ ਜਮੀਨਾਂ ਦੀ ਸਹਿਮਤੀ ਦੇਣ ਜੋਰ ਪਾਇਆ ਜਾ ਰਿਹਾ ਸੀ। ਜਿਸ ਕਾਰਨ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਦੀ ਇਸ ਧੱਕਸਾਹੀ ਨੂੰ ਕਿਸੇ ਕੀਮਤ ’ਤੇ ਬਰਦਾਸਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀ ਹਮਦਰਦ ਹੈ ਤਾਂ ਉਹ ਕਿਸਾਨਾਂ ਨੂੰ ਮਾਰਕੀਟ ਦੇ ਰੇਟ ਅਨੁਸਾਰ 4 ਗੁਣਾ ਵੱਧ ਮੁਆਵਜਾ ਦੇ ਕੇ ਕਿਸਾਨਾਂ ਦੀਆਂ ਜਮੀਨਾਂ ਪ੍ਰਾਪਤ ਕਰਨ ਲਈ ਆਪਣੇ ਪੋਲਸੀ ਤਿਆਰ ਕਰੇ। ਇਸ ਰਜਵਾਹੇ ਤੇ ਨੇੜੇ ਦੀ ਕੋਈ ਵੀ ਪੁਲ ਨਹੀਂ ਦਿੱਤਾ ਗਿਆ, ਜਿਸ ਨਾਲ ਦੋਫਾੜ ਹੋਈਆਂ ਜ਼ਮੀਨਾਂ ਨੂੰ ਜਾਣ ਵਾਸਤੇ ਕੋਈ ਵੀ ਨੇੜੇ ਰਸਤਾ ਨਹੀਂ ਬਚੇਗਾ ਅਤੇ ਉਹ ਆਪਣੇ ਖੇਤਾਂ ਨੂੰ ਪਾਣੀ ਪਹੁੰਚਾਉਣ ਲਈ ਜਾਂ ਮਸ਼ੀਨਰੀ ਲੈ ਕੇ ਜਾਣ ਵਿੱਚ ਅਸਮਰੱਥ ਹੋ ਜਾਣਗੇ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਇਨਸਾਫ਼ ਲੈਣ ਵਾਸਤੇ ਪੰਜਾਬ ਐਂਡ ਹਾਈ ਕੋਰਟ ਚੰਡੀਗੜ੍ਹ ਵਿਖੇ ਰਿੱਟ ਪਟੀਸ਼ਨ ਦਾਇਰ ਕਰ ਦਿੱਤੀ ਹੈ, ਜਿਸ ਦੀ ਸੁਣਵਾਈ ਵਿਚਾਰ ਅਧੀਨ ਹੈ। ਕਿਸਾਨਾਂ ਨੇ ਡੀਸੀ ਸੰਗਰੂਰ ਤੋ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਰਜਵਾਹੇ ਨੂੰ ਬਣਾਉਣ ਵਿੱਚ ਕੋਈ ਵੀ ਸਹਿਮਤੀ ਨਹੀਂ ਹੈ, ਜਿੰਨਾ ਸਮਾਂ ਹਾਈਕੋਰਟ ਚੰਡੀਗੜ੍ਹ ਤੋਂ ਕੇਸ ਦਾ ਫ਼ੈਸਲਾ ਨਹੀਂ ਹੋ ਜਾਂਦਾ, ਉਹਨਾ ਸਮਾਂ ਇਸ ਰਜਵਾਹੇ ਦੇ ਨਿਰਮਾਣ ਤੇ ਪਾਬੰਦੀ ਲਾਵਾਈ ਜਾਵੇ। ਇਸ ਮੌਕੇ ਪਿੰਡ ਈਸਾਪੁਰ ਹਰਦੀਪ ਸਿੰਘ, ਭਵਨਜੋਤ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਜਾਵਰ ਸਿੰਘ, ਪਿੰਡ ਘਨੌਰ ਕਲਾਂ ਦੇ ਸੁਖਦੇਵ ਸਿੰਘ,ਲਖਵੀਰ ਸਿੰਘ, ਲਾਭ ਸਿੰਘ, ਜਗਤਾਰ ਸਿੰਘ,ਪਿੰਡ ਫਰਵਾਹੀ ਦੇ ਸੁਖਪਾਲ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ, ਅਮਤ ਅਲੀ, ਪਿੰਡ ਘਨੌਰੀ ਕਲਾਂ ਦੇ ਅਵਤਾਰ ਸਿੰਘ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਮਹਿੰਦਰ ਸਿੰਘ,ਪਿੰਡ ਕਾਤਰੋਂ ਦੇ ਮਨਪ੍ਰੀਤ ਸਿੰਘ, ਨਛੱਤਰ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਪਿੰਡ ਰਾਮ ਨਗਰ ਛੰਨਾ ਦੇ ਦਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਛੰਨਾ ਹਾਜਰ ਸਨ।