- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖਰੀਦ ਬੰਦ ਹੋਣ ਵਿਰੁੱਧ ਕਿਸਾਨਾਂ ਵੱਲੋਂ ਧਰਨਾ

ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਪੰਜਾਬ ਦੀਆਂ ਕਰੀਬ 400 ਅਨਾਜ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਬੰਦ ਕੀਤੇ ਜਾਣ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਹਿਸੀਲ ਦੁਧਨਸਾਧਾਂ ਵਿਖੇ ਕਿਸਾਨ ਆਗੂਆਂ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਝੋਨੇ ਦੀ ਖਰੀਦ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਐੱਸਡੀਐੱਮ ਹਰਜੋਤ ਕੌਰ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਨਰਿੰਦਰ ਸਿੰਘ ਲੇਹਲਾਂ, ਬੂਟਾ ਸਿੰਘ ਸ਼ਾਦੀਪੁਰ, ਜਸਵੀਰ ਸਿੰਘ ਖੇੜੀ ਤੇ ਗੁਰਚਰਨ ਸਿੰਘ ਪਰੌੜ ਨੇ ਕਿਹਾ ਕਿ ਸਰਕਾਰ ਵੱਲੋਂ ਖਰੀਦ ਦਾ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਮੰਡੀਆਂ ਵਿੱਚ ਖਰੀਦ ਬੰਦ ਕੀਤੀ ਗਈ ਹੈ, ਜਦਕਿ ਪੂਸਾ-44 ਅਤੇ 126 ਕਿਸਮ ਦਾ ਝੋਨਾ ਅਜੇ ਵੀ ਮੰਡੀਆਂ ’ਚ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਰੀਬ 35 ਫੀਸਦੀ ਝੋਨਾ ਅਜੇ ਖਰੀਦ ਤੋਂ ਰਹਿੰਦਾ ਹੈ ਤੇ ਇਸ ਵਾਰ ਬੰਪਰ ਫ਼ਸਲ ਹੋਣ ਕਾਰਨ ਨਿਰਧਾਰਤ 185 ਲੱਖ ਟਨ ਦੇ ਟੀਚੇ ਤੋਂ ਲਗਭਗ 20 ਲੱਖ ਟਨ ਵੱਧ ਪੈਦਾਵਾਰ ਹੋਈ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ ਵਿੱਚ ਪਏ ਸਾਰੇ ਝੋਨੇ ਦੀ ਤੁਰੰਤ ਖਰੀਦ ਕੀਤੀ ਜਾਵੇ। ਇਸ ਤੋਂ ਇਲਾਵਾ ਗੰਨੇ ਦਾ ਭਾਅ 500 ਰੁਪਏ ਪ੍ਰਤੀ ਕੁਇੰਟਲ ਕਰਨ, ਅਦਾਇਗੀ ਇੱਕੋ ਵਾਰ ਕਰਨ ਅਤੇ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਵੀ ਉਠਾਈ। ਧਰਨੇ ’ਚ ਨਰਿੰਦਰ ਸਿੰਘ ਲੇਹਲਾਂ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਬੀਕੇਯੂ, ਜਸਵੀਰ ਸਿੰਘ ਖੇਡ਼ੀ ਰਾਜੂ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਲੱਖੋਵਾਲ, ਗੁਰਚਰਨ ਸਿੰਘ ਪਰੌਡ਼ ਬਲਾਕ ਪ੍ਰਧਾਨ, ਲੱਖਾ ਸਿੰਘ ਸੰਧੂ, ਬਲਜੀਤ ਸਿੰਘ, ਸਾਹਿਬ ਸਿੰਘ ਟਾਂਡਾ, ਪਾਲਾ ਸਿੰਘ, ਲੱਖਾ ਸਿੰਘ ਉੱਪਲੀ, ਗੁਰਇਕਬਾਲ ਸਿੰਘ ਕਪੂਰੀ, ਮਲਕੀਤ ਸਿੰਘ, ਦਰਸ਼ਨ ਸਿੰਘ ਬਾਜਵਾ, ਹਰਪਾਲ ਸਿੰਘ ਰੱਤਾਖੇਡ਼ਾ, ਅਨੂਪ ਸਿੰਘ ਅਲੀਪੁਰ, ਬੱਬੀ ਸੰਧੂ ਸ਼ਾਦੀਪੁਰ ਆਦਿ ਕਿਸਾਨ ਵੀ ਮੌਜੂਦ ਸਨ।