- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
7 ਦਸੰਬਰ ਦੇ ਚੰਡੀਗੜ੍ਹ ਮੋਰਚੇ ਤਿਆਰੀ ਲਈ ਕਿਸਾਨਾਂ ਨੇ ਕੀਤੀ ਮੀਟਿੰਗ

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਬਲਾਕ ਦਿੜ੍ਹਬਾ ਦੀ ਮੀਟਿੰਗ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਜੀ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਿਖੇ ਹੋਈ, ਜਿਸ ਵਿੱਚ ਜ਼ਿਲਾ ਕਨਵੀਨਰ ਕੁਲਵਿੰਦਰ ਸਿੰਘ ਸੋਨੀ, ਜ਼ਿਲਾ ਖਜਾਨਚੀ ਜਸਵੀਰ ਸਿੰਘ ਮੈਦੇਵਾਸ ਅਤੇ ਗੁਰਮੇਲ ਸਿੰਘ ਕੈਪਰ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ 7 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਚੰਡੀਗੜ੍ਹ ਵਿਖੇ ਪੱਕਾ ਮੋਰਚੇ ਦੀਆਂ ਤਿਆਰੀਆਂ ਸਬੰਧੀ ਪੰਜਾਬ ਸਰਕਾਰ ਨੇ ਕਿਸਾਨਾਂ ਉੱਪਰ ਪਰਾਲ਼ੀ ਦੇ ਪਰਚੇ ਦਰਜ ਸਬੰਧੀ ਪਿੰਡ ਇਕਾਈਆਂ ਵਿੱਚ ਮੀਟਿੰਗਾਂ ਕਰਕੇ ਤਿਆਰੀਆਂ ਕਰਵਾਉਣ ਸਬੰਧੀ, ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਨਵੀਨਰ ਕੁਲਵਿੰਦਰ ਸਿੰਘ ਸੋਨੀ, ਜ਼ਿਲਾ ਖਜਾਨਚੀ ਜਸਵੀਰ ਸਿੰਘ ਮੈਦੇਵਾਸ ਅਤੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਝੋਨੇ ਦਾ ਦਾਣਾ ਦਾਣਾ ਖ਼ਰੀਦਣ ਦਾ ਨਾਅਰਾ ਮਾਰਦੀ ਸੀ ਪਰ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਲਗਭਗ ਪੰਦਰਾਂ ਲੱਖ ਮੀਟ੍ਰਿਕ ਟਨ ਜੀਰੀ ਵਿਕਣ ਤੋਂ ਪਈ ਹੈ ਜੇਕਰ ਕੁੱਝ ਮੰਡੀਆਂ ਵਿੱਚ ਦਸ ਨਵੰਬਰ ਤੋਂ ਬਾਅਦ ਵਾਲੀ ਜੀਰੀ ਬੋਰੀਆਂ ਵਿੱਚ ਭਰੀ ਵੀ ਗਈ ਹੈ ਤਾ ਉਸ ਦਾ ਕੋਈ ਬਿੱਲ ਨਹੀ ਕੱਟਿਆ ਅਤੇ ਨਾ ਹੀ ਕਿਸਾਨਾਂ ਨੂੰ ਕੋਈ ਪੇਮੈਂਟ ਹੋਈ ਹੈ, 24 ਘੰਟਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ 7 ਦਸੰਬਰ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵਜੋਂ ਲਾਇਆ ਜਾਵੇਗਾ। ਜਿਸ ਵਿੱਚ ਬਲਾਕ ਦਿੜ੍ਹਬਾ ਦੀਆਂ ਸਮੂਹ ਪਿੰਡ ਇਕਾਈਆਂ ਭਰਵੀਂ ਸ਼ਮੂਲੀਅਤ ਕਰਨਗੀਆਂ। ਇਸ ਮੌਕੇ ਚਰਨਜੀਤ ਸਿੰਘ ਘਨੌੜ ਸੰਤਪੁਰਾ, ਸਤਿਨਾਮ ਸਿੰਘ ਸੀਨਾ ਗੁੱਜਰਾਂ, ਦਰਬਾਰਾ ਸਿੰਘ ਖੇਤਲਾ, ਚਮਕੌਰ ਸਿੰਘ ਸਾਦੀਹਰੀ, ਹਰਪ੍ਰੀਤ ਸਿੰਘ ਬੱਬੂ, ਸਤਪਾਲ ਸਿੰਘ, ਹਰਵਿੰਦਰ ਸਿੰਘ, ਹਨੀ ਹਰੀਗੜ੍ਹ, ਦੀਪ ਸਿੰਘ ਕੌਹਰੀਆਂ, ਭਰਭੂਰ ਸਿੰਘ ਗੁੱਜਰਾਂ, ਦੀਦਾਰ ਸਿੰਘ ਦਾਰੀ ਦਿੜ੍ਹਬਾ, ਸ਼ੇਰ ਸਿੰਘ ਤੂਰਬੰਜਾਰਾ ਹਾਜ਼ਰ ਸਨ।